Surah Al-An'aam — The Cattle
Surah Al-An'aam (The Cattle) is chapter 6 of the Quran, with 165 verses. This page presents the Arabic text with a Punjabi translation, verse by verse.
ٱلۡحَمۡدُ لِلَّهِ ٱلَّذِي خَلَقَ ٱلسَّمَٰوَٰتِ وَٱلۡأَرۡضَ وَجَعَلَ ٱلظُّلُمَٰتِ وَٱلنُّورَۖ ثُمَّ ٱلَّذِينَ كَفَرُواْ بِرَبِّهِمۡ يَعۡدِلُونَ
ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਬਣਾਇਆ, ਹਨੇਰਿਆਂ ਅਤੇ ਪ੍ਰਕਾਸ਼ ਨੂੰ ਬਣਾਇਆ। ਫਿਰ ਵੀ ਇਨਕਾਰੀ ਲੋਕ ਦੂਸਰਿਆਂ ਨੂੰ ਆਪਣੇ ਰੱਬ ਦਾ ਸ਼ਰੀਕ ਬਣਾਉਂਦੇ ਹਨ।
Ayah 1هُوَ ٱلَّذِي خَلَقَكُم مِّن طِينࣲ ثُمَّ قَضَىٰٓ أَجَلࣰ اۖ وَأَجَلࣱ مُّسَمًّى عِندَهُۥۖ ثُمَّ أَنتُمۡ تَمۡتَرُونَ
ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਮੈਦਾ ਕੀਤਾ। ਫਿਰ ਇੱਕ ਸਮਾਂ ਨਿਯਤ ਕੀਤਾ ਅਤੇ ਉਸ ਸਮੇਂ ਦਾ ਗਿਆਨ ਉਸ ਕੋਲ ਹੀ ਹੈ। ਫਿਰ ਵੀ ਤੁਸੀਂ ਸ਼ੱਕ ਕਰਦੇ ਹੋ।
Ayah 2وَهُوَ ٱللَّهُ فِي ٱلسَّمَٰوَٰتِ وَفِي ٱلۡأَرۡضِ يَعۡلَمُ سِرَّكُمۡ وَجَهۡرَكُمۡ وَيَعۡلَمُ مَا تَكۡسِبُونَ
ਅਤੇ ਉਹ ਹੀ ਅੱਲਾਹ ਆਕਾਸ਼ਾਂ ਵਿਚ ਹੈ ਅਤੇ ਉਹੀ ਧਰਤੀ ਵਿੱਚ। ਉਹ ਤੁਹਾਡੀਆਂ ਲੁਕੀਆਂ- ਛਿਪੀਆਂ ਨੂੰ ਜਾਣਦਾ ਹੈ। ਅਤੇ ਜਿਹੜਾ ਕੰਮ ਤੁਸੀ ਕਰਦੇ ਹੋ ਉਹ ਜਾਣਦਾ ਹੈ।
Ayah 3وَمَا تَأۡتِيهِم مِّنۡ ءَايَةࣲ مِّنۡ ءَايَٰتِ رَبِّهِمۡ إِلَّا كَانُواْ عَنۡهَا مُعۡرِضِينَ
ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਜਿਹੜੀਆਂ ਨਿਸ਼ਾਨੀਆਂ ਵੀ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਉਸ ਤੋਂ ਬੇ-ਮੁੱਖ ਹੁੰਦੇ ਹਨ।
Ayah 4فَقَدۡ كَذَّبُواْ بِٱلۡحَقِّ لَمَّا جَآءَهُمۡ فَسَوۡفَ يَأۡتِيهِمۡ أَنۢبَٰٓؤُاْ مَا كَانُواْ بِهِۦ يَسۡتَهۡزِءُونَ
ਇਸ ਲਈ ਜਿਹੜੀ ਸਚਾਈ ਉਨ੍ਹਾਂ ਕੋਲ ਆਈ ਹੈ ਉਸ ਨੂੰ ਵੀ ਉਨ੍ਹਾਂ ਨੇ ਝੁਠਲਾ ਦਿੱਤਾ ਹੈ ਇਸ ਲਈ ਜਲਦੀ ਹੀ ਉਨ੍ਹਾਂ ਕੋਲ ਉਸ ਵਸਤੂ ਦੀਆਂ ਖ਼ਬਰਾਂ ਆਉਣਗੀਆਂ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ।
Ayah 5أَلَمۡ يَرَوۡاْ كَمۡ أَهۡلَكۡنَا مِن قَبۡلِهِم مِّن قَرۡنࣲ مَّكَّنَّٰهُمۡ فِي ٱلۡأَرۡضِ مَا لَمۡ نُمَكِّن لَّكُمۡ وَأَرۡسَلۡنَا ٱلسَّمَآءَ عَلَيۡهِم مِّدۡرَارࣰ ا وَجَعَلۡنَا ٱلۡأَنۡهَٰرَ تَجۡرِي مِن تَحۡتِهِمۡ فَأَهۡلَكۡنَٰهُم بِذُنُوبِهِمۡ وَأَنشَأۡنَا مِنۢ بَعۡدِهِمۡ قَرۡنًا ءَاخَرِينَ
ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਕੌਮਾਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਨੂੰ ਅਸੀਂ ਧਰਤੀ ਉੱਪਰ ਉਨਾਂ ਸਥਾਪਿਤ ਕੀਤਾ ਸੀ ਜਿਨ੍ਹਾਂ ਤੁਹਾਨੂੰ ਨਹੀ ਕੀਤਾ। 'ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਮੌਲ੍ਹੇਧਾਰ ਮੀਂਹ ਪਾਇਆ ਅਤੇ ਅਸੀਂ' ਨਹਿਰਾਂ ਬਹਾਈਆਂ ਜਿਹੜੀਆਂ ਉਨ੍ਹਾਂ ਦੇ ਥੱਲੇ ਵਗਦੀਆਂ ਸਨ ਫਿਰ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੇ ਕਾਰਨ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਤੋਂ ਬਾਅਦ ਫਿਰ ਅਸੀਂ ਦੂਸਰੀਆਂ ਕੌਮਾਂ ਨੂੰ ਉਠਾਇਆ।
Ayah 6وَلَوۡ نَزَّلۡنَا عَلَيۡكَ كِتَٰبࣰ ا فِي قِرۡطَاسࣲ فَلَمَسُوهُ بِأَيۡدِيهِمۡ لَقَالَ ٱلَّذِينَ كَفَرُوٓاْ إِنۡ هَٰذَآ إِلَّا سِحۡرࣱ مُّبِينࣱ
ਅਤੇ ਜੇਕਰ ਅਸੀਂ ਤੁਹਾਡੇ ਉੱਤੇ ਇਹੋ ਜਿਹੀਆਂ ਕਿਤਾਬਾਂ ਉਤਾਰਦੇ ਹੱਥਾਂ ਨਾਲ ਡੂਹ ਵੀ ਲੈਂਦੇ ਤਾਂ ਵੀ ਇਨਕਾਰੀ ਇਹੋ ਆਖਦੇ ਕਿ ਇਹ ਤਾਂ ਖੁੱਲਮ ਖੁੱਲ੍ਹਾ ਜਾਦੂ ਹੈ।
Ayah 7وَقَالُواْ لَوۡلَآ أُنزِلَ عَلَيۡهِ مَلَكࣱۖ وَلَوۡ أَنزَلۡنَا مَلَكࣰ ا لَّقُضِيَ ٱلۡأَمۡرُ ثُمَّ لَا يُنظَرُونَ
ਅਤੇ ਉਹ ਕਹਿੰਦੇ ਕਿ ਉਨ੍ਹਾਂ ਉੱਪਰ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ?ਅਤੇ ਜੇਕਰ ਅਸੀਂ ਕੋਈ ਫ਼ਰਿਸ਼ਤਾ ਉਤਾਰਦੇ ਤਾਂ ਮਾਮਲੇ ਦਾ ਫੈਸਲਾ ਹੋ ਜਾਂਦਾ, ਫਿਰ ਉਨ੍ਹਾਂ ਨੂੰ ਕੋਈ ਮੋਹਲਤ ਨਾ ਮਿਲਦੀ।
Ayah 8وَلَوۡ جَعَلۡنَٰهُ مَلَكࣰ ا لَّجَعَلۡنَٰهُ رَجُلࣰ ا وَلَلَبَسۡنَا عَلَيۡهِم مَّا يَلۡبِسُونَ
ਅਤੇ ਜੇਕਰ ਕਿਸੇ ਫ਼ਰਿਸ਼ਤੇ ਨੂੰ ਸੰਦੇਸ਼ ਵਾਹਕ ਬਣਾ ਕੇ ਭੇਜਦੇ ਤਾਂ ਉਸ ਨੂੰ ਵੀ ਮਨੁੱਖ ਬਣਾਉਂਦੇ ਅਤੇ ਉਨ੍ਹਾਂ ਨੂੰ ਉਸੇ ਸ਼ੱਕ ਵਿਚ ਪਾ ਦਿੰਦੇ ਜਿਸ ਵਿਚ ਉਹ ਹੁਣ ਪਏ ਹਨ।
Ayah 9وَلَقَدِ ٱسۡتُهۡزِئَ بِرُسُلࣲ مِّن قَبۡلِكَ فَحَاقَ بِٱلَّذِينَ سَخِرُواْ مِنۡهُم مَّا كَانُواْ بِهِۦ يَسۡتَهۡزِءُونَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ ਦਾ ਮਖੌਲ ਉਡਾਇਆ ਗਿਆ ਤਾਂ ਉਨ੍ਹਾਂ ਵਿਚੋਂ' ਜਿਨ੍ਹਾਂ ਲੋਕਾਂ ਨੇ ਮਖੌਲ ਕੀਤਾ ਉਨ੍ਹਾਂ ਨੂੰ ਉਸੇ ਚੀਜ਼ ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਦੇ ਸਨ।
Ayah 10قُلۡ سِيرُواْ فِي ٱلۡأَرۡضِ ثُمَّ ٱنظُرُواْ كَيۡفَ كَانَ عَٰقِبَةُ ٱلۡمُكَذِّبِينَ
ਆਖੋ, ਧਰਤੀ ਉੱਪਰ ਘੁੰਮੋ ਫਿਰੋ ਅਤੇ ਦੇਖੋ ਕਿ ਇਨਕਾਰੀਆਂ ਦਾ ਹਸ਼ਰ ਕੀ ਹੋਇਆ।
Ayah 11قُل لِّمَن مَّا فِي ٱلسَّمَٰوَٰتِ وَٱلۡأَرۡضِۖ قُل لِّلَّهِۚ كَتَبَ عَلَىٰ نَفۡسِهِ ٱلرَّحۡمَةَۚ لَيَجۡمَعَنَّكُمۡ إِلَىٰ يَوۡمِ ٱلۡقِيَٰمَةِ لَا رَيۡبَ فِيهِۚ ٱلَّذِينَ خَسِرُوٓاْ أَنفُسَهُمۡ فَهُمۡ لَا يُؤۡمِنُونَ
ਪੁੱਛੋ ਕਿ ਕਿਸ ਦਾ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਉੱਪਰ ਹੈ। ਆਖੋ, ਸਾਰਾ ਕੁਝ ਅੱਲਾਹ ਦਾ ਹੈ। ਉਸ ਨੇ ਆਪਣੇ ਉੱਪਰ ਰਹਿਮਤ ਲਿਖ ਲਈ ਹੈ। ਉਹ ਯਕੀਨਨ ਹੀ ਤੁਹਾਨੂੰ ਕਿਆਮਤ ਦੇ ਦਿਨ ਇਕੱਠਾ ਕਰੇਗਾ ਇਸ ਵਿਚ ਕੋਈ ਸ਼ੱਕ ਨਹੀਂ'। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਹੀ ਹਨ ਜਿਹੜੇ ਉਸ ਉੱਪਰ ਈਮਾਨ ਨਹੀ ਲਿਆਉਂਦੇ।
Ayah 12۞وَلَهُۥ مَا سَكَنَ فِي ٱلَّيۡلِ وَٱلنَّهَارِۚ وَهُوَ ٱلسَّمِيعُ ٱلۡعَلِيمُ
ਜਿਹੜਾ ਦਿਨ ਅਤੇ ਰਾਤ ਨੂੰ ਠਹਿਰਦਾ ਹੈ ਉਹ ਸਾਰਾ ਕੁਝ ਉਸ ਅੱਲਾਹ ਦਾ ਹੈ ਅਤੇ ਉਹ ਸਭ ਕੁਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
Ayah 13قُلۡ أَغَيۡرَ ٱللَّهِ أَتَّخِذُ وَلِيࣰّ ا فَاطِرِ ٱلسَّمَٰوَٰتِ وَٱلۡأَرۡضِ وَهُوَ يُطۡعِمُ وَلَا يُطۡعَمُۗ قُلۡ إِنِّيٓ أُمِرۡتُ أَنۡ أَكُونَ أَوَّلَ مَنۡ أَسۡلَمَۖ وَلَا تَكُونَنَّ مِنَ ٱلۡمُشۡرِكِينَ
ਆਖੋ, ਕੀ ਮੈ' ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਸਹਾਈ ਬਣਾਵਾਂ। ਜਿਹੜਾ ਧਰਤੀ ਅਤੇ ਆਕਾਸ਼ਾਂ ਨੂੰ ਬਨਾਉਣ ਵਾਲਾ ਹੈ ਅਤੇ ਉਹ ਸਭ ਨੂੰ ਖੁਆਉਂਦਾ ਹੈ ਉਸ ਨੂੰ ਕੋਈ ਨਹੀ ਖੁਆਉਂਦਾ। ਆਖੋ, ਮੈਨੂੰ ਹੁਕਮ ਮਿਲਿਆ ਹੈ ਕਿ ਮੈਂ ਸਭ ਤੋਂ ਪਹਿਲਾਂ ਆਗਿਆ ਦਾ ਪਾਲਣ ਕਰਨ ਵਾਲਾ ਬਣਾ ਅਤੇ ਤੁਸੀਂ ਕਦੇ ਵੀ ਮੁਸ਼ਰਿਕਾਂ (ਬੁੱਤ ਪੂਜਾ ਕਰਨ ਵਾਲਿਆਂ) ਵਿਚ ਸ਼ਾਮਿਲ ਨਾ ਹੋਵੋ।
Ayah 14قُلۡ إِنِّيٓ أَخَافُ إِنۡ عَصَيۡتُ رَبِّي عَذَابَ يَوۡمٍ عَظِيمࣲ
ਆਖੋ, ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਰਾਂ ਤਾਂ ਮੈਂ ਇੱਕ ਬਹੁਤ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।
Ayah 15مَّن يُصۡرَفۡ عَنۡهُ يَوۡمَئِذࣲ فَقَدۡ رَحِمَهُۥۚ وَذَٰلِكَ ٱلۡفَوۡزُ ٱلۡمُبِينُ
ਜਿਸ ਬੰਦੇ ਤੋਂ ਉਸ ਦਿਨ ਦੀ ਸਜ਼ਾ ਹਟਾ ਲਈ ਗਈ ਉਸ ਉੱਪਰ ਅੱਲਾਹ ਨੇ ਬੜੀ ਰਹਿਮਤ ਕੀਤੀ ਅਤੇ ਇਹ ਹੀ ਸਪੱਸ਼ਟ ਸਫ਼ਲਤਾ ਹੈ।
Ayah 16وَإِن يَمۡسَسۡكَ ٱللَّهُ بِضُرࣲّ فَلَا كَاشِفَ لَهُۥٓ إِلَّا هُوَۖ وَإِن يَمۡسَسۡكَ بِخَيۡرࣲ فَهُوَ عَلَىٰ كُلِّ شَيۡءࣲ قَدِيرࣱ
ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਦੁੱਖ ਪਹੁੰਚਾਵੇ ਤਾਂ ਉਸ ਤੋਂ' ਬਿਨ੍ਹਾਂ ਉਸ (ਦੁੱਖ) ਨੂੰ ਦੂਰ ਕਰਨ ਵਾਲਾ ਹੋਰ ਕੋਈ ਨਹੀਂ। ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਲਾਭ ਪਹੁੰਚਾਵੇਂ' ਤਾਂ ਉਹ ਹਰ ਚੀਜ਼ ਉੱਪਰ ਸਮੱਰਥਾ ਰੱਖਦਾ ਹੈ।
Ayah 17وَهُوَ ٱلۡقَاهِرُ فَوۡقَ عِبَادِهِۦۚ وَهُوَ ٱلۡحَكِيمُ ٱلۡخَبِيرُ
ਅਤੇ ਆਪਣੇ ਬੰਦਿਆਂ ਉੱਪਰ ਉਸੇ ਦਾ ਵੱਸ ਚਲਦਾ ਹੈ ਅਤੇ ਉਹ ਸਰਵਵਿਆਪੀ ਅਤੇ ਸਰਵਗਿਆਤਾ ਹੈ।
Ayah 18قُلۡ أَيُّ شَيۡءٍ أَكۡبَرُ شَهَٰدَةࣰۖ قُلِ ٱللَّهُۖ شَهِيدُۢ بَيۡنِي وَبَيۡنَكُمۡۚ وَأُوحِيَ إِلَيَّ هَٰذَا ٱلۡقُرۡءَانُ لِأُنذِرَكُم بِهِۦ وَمَنۢ بَلَغَۚ أَئِنَّكُمۡ لَتَشۡهَدُونَ أَنَّ مَعَ ٱللَّهِ ءَالِهَةً أُخۡرَىٰۚ قُل لَّآ أَشۡهَدُۚ قُلۡ إِنَّمَا هُوَ إِلَٰهࣱ وَٰحِدࣱ وَإِنَّنِي بَرِيٓءࣱ مِّمَّا تُشۡرِكُونَ
ਤੁਸੀਂ ਪੁੱਛੋ ਕਿ ਸਭ ਤੋਂ ਵੱਡਾ ਗਵਾਹ ਕੌਣ ਹੈ। ਆਖੋ, ਅੱਲਾਹ ਕਿਉਂਕਿ ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹ ਹੈ ਅਤੇ ਮੇਰੇ ਉੱਪਰ ਇਹ ਕੁਰਆਨ ਉੱਤਰਿਆ ਹੈ ਤਾਂ ਕਿ ਮੈਂ' ਤੁਹਾਨੂੰ ਇਸ ਬਾਰੇ ਸੂਚਿਤ ਕਰ ਦੇਂਵਾ ਅਤੇ ਉਹ ਵੀ ਸੂਚਿਤ ਕਰਨ ਜਿਨ੍ਹਾਂ ਕੋਲ ਇਹ ਕੁਰਆਨ ਪਹੁੰਚੇ। ਕੀ ਤੁਸੀਂ ਇਸ ਗੱਲ ਦੀ ਗਵਾਹੀ ਚਿੰਦੇ ਹੋ ਕਿ ਅੱਲਾਹ ਦੇ ਨਾਲ ਕੂਝ ਹੋਰ ਵੀ ਪੂਜਣਯੋਗ ਹੈ। ਆਖੋ, ਮੈਂ ਇਸ ਦੀ ਗਵਾਹੀ ਨਹੀਂ' ਚਿੰਦਾ। ਆਖੋ, ਕਿ ਉਹ ਤਾਂ ਕੇਵਲ ਇਕ ਹੀ ਪੂਜਣਯੋਗ ਹੈ ਅਤੇ ਮੈਂ' ਦੌਸ਼ ਮੁਕਤ ਹਾਂ ਤੁਹਾਡੇ ਬੁੱਤ ਪੂਜਕਾਂ ਤੋਂ।
Ayah 19ٱلَّذِينَ ءَاتَيۡنَٰهُمُ ٱلۡكِتَٰبَ يَعۡرِفُونَهُۥ كَمَا يَعۡرِفُونَ أَبۡنَآءَهُمُۘ ٱلَّذِينَ خَسِرُوٓاْ أَنفُسَهُمۡ فَهُمۡ لَا يُؤۡمِنُونَ
ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ। ਉਹ ਇਸ ਨੂੰ ਇਸੇ ਤਰ੍ਹਾਂ ਪਛਾਣਦੇ ਹਨ ਜਿਸ ਤਰ੍ਹਾਂ ਉਹ ਆਪਣੇ ਪੁੱਤਰਾਂ ਨੂੰ ਪਹਿਜ਼ਾਣਦੇ ਹਨ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਹ ਇਸ ਨੂੰ ਨਹੀਂ ਮੰਨਦੇ।
Ayah 20وَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًا أَوۡ كَذَّبَ بِـَٔايَٰتِهِۦٓۚ إِنَّهُۥ لَا يُفۡلِحُ ٱلظَّٰلِمُونَ
ਅਤੇ ਉਸ ਬੰਦੇ ਤੋ ਵੱਡਾ ਜ਼ੁਲਮੀ ਕੌਣ ਹੋਵੇਗਾ ਜਿਹੜਾ ਅੱਲਾਹ ਉੱਪਰ ਦੋਸ਼ ਲਾਵੇ ਜਾਂ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਵੇ। ਅਸਲ ਵਿਚ ਜੁਲਮੀਆਂ ਨੂੰ ਕਾਮਯਾਸ਼ੀ ਨਹੀਂ ਮਿਲਦੀ।
Ayah 21وَيَوۡمَ نَحۡشُرُهُمۡ جَمِيعࣰ ا ثُمَّ نَقُولُ لِلَّذِينَ أَشۡرَكُوٓاْ أَيۡنَ شُرَكَآؤُكُمُ ٱلَّذِينَ كُنتُمۡ تَزۡعُمُونَ
ਅਤੇ ਜਿਸ ਦਿਨ ਅਸੀਂ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਾਂਗੇ ਫਿਰ ਅਸੀਂ ਉਨ੍ਹਾਂ ਸਾਂਝੀਦਾਰ ਠਹਿਰਾਉਣ ਵਾਲਿਆਂ ਨੂੰ ਪੁਛਾਂਗੇ ਕਿ ਤੁਹਾਡਾ ਉਹ ਸਾਂਝੀਦਾਰ ਕਿੱਥੇ ਹਨ ਜਿਸ ਦਾ ਤੁਸੀਂ ਦਾਅਵਾ ਕਰਦੇ ਸੀ।
Ayah 22ثُمَّ لَمۡ تَكُن فِتۡنَتُهُمۡ إِلَّآ أَن قَالُواْ وَٱللَّهِ رَبِّنَا مَا كُنَّا مُشۡرِكِينَ
ਫਿਰ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਰਹੇਗਾ ਪਰ ਉਹ ਇਹ ਕਹਿਣਗੇ ਕਿ ਅੱਲਾਹ ਆਪਣੇ ਰੱਬ ਦੀ ਸਹੁੰ। ਅਸੀਂ ਬੁੱਤ ਪੁਜਣ ਵਾਲੇ ਨਹੀਂ ਸੀ।
Ayah 23ٱنظُرۡ كَيۡفَ كَذَبُواْ عَلَىٰٓ أَنفُسِهِمۡۚ وَضَلَّ عَنۡهُم مَّا كَانُواْ يَفۡتَرُونَ
ਦੇਖੋ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨਾਲ ਝੂਠ ਬੋਲਦੇ ਹਨ ਅਤੇ ਉਹ ਗੱਲ੍ਹਾਂ ਖੋਹ ਲਈਆਂ ਗਈਆਂ ਜਿਹੜੀਆਂ ਇਹ ਬਣਾਇਆ ਕਰਦੇ ਸਨ।
Ayah 24وَمِنۡهُم مَّن يَسۡتَمِعُ إِلَيۡكَۖ وَجَعَلۡنَا عَلَىٰ قُلُوبِهِمۡ أَكِنَّةً أَن يَفۡقَهُوهُ وَفِيٓ ءَاذَانِهِمۡ وَقۡرࣰ اۚ وَإِن يَرَوۡاْ كُلَّ ءَايَةࣲ لَّا يُؤۡمِنُواْ بِهَاۖ حَتَّىٰٓ إِذَا جَآءُوكَ يُجَٰدِلُونَكَ يَقُولُ ٱلَّذِينَ كَفَرُوٓاْ إِنۡ هَٰذَآ إِلَّآ أَسَٰطِيرُ ٱلۡأَوَّلِينَ
ਅਤੇ ਉਨ੍ਹਾਂ ਵਿੱਚੋਂ ਕੁਝ ਉਹ ਹਨ ਜੋ ਤੁਹਾਡੀ ਸੁਣਦੇ ਹਨ, ਪਰ ਅਸੀਂ ਉਨ੍ਹਾਂ ਦੇ ਦਿਲਾਂ 'ਤੇ ਪਰਦਾ ਪਾ ਦਿੱਤਾ ਹੈ ਤਾਂ ਕਿ ਉਹ ਇਸ ਨੂੰ ਸਮਝ ਸਕਣ, ਅਤੇ ਉਨ੍ਹਾਂ ਦੇ ਕੰਨਾਂ ਵਿੱਚ ਬੋਲ਼ੇਪਨ. ਜੇਕਰ ਉਹ ਹਰ ਸੰਕੇਤ ਨੂੰ ਵੇਖ ਲੈਣ, ਉਹ ਇਸ ਵਿੱਚ ਵਿਸ਼ਵਾਸ ਨਹੀਂ ਕਰਨਗੇ. ਜਦੋਂ ਵੀ ਉਹ ਆਉਂਦੇ ਹਨ. ਤੁਹਾਡੇ ਨਾਲ ਬਹਿਸ ਕਰਨ ਤੇ, ਜਿਹੜੇ ਅਵਿਸ਼ਵਾਸੀ ਕਹਿੰਦੇ ਹਨ, \ "ਇਹ ਸਿਰਫ ਪਿਛਲੇ ਲੋਕਾਂ ਦੀਆਂ ਕਥਾਵਾਂ ਨਹੀਂ ਹਨ
Ayah 25وَهُمۡ يَنۡهَوۡنَ عَنۡهُ وَيَنۡـَٔوۡنَ عَنۡهُۖ وَإِن يُهۡلِكُونَ إِلَّآ أَنفُسَهُمۡ وَمَا يَشۡعُرُونَ
ਅਤੇ ਉਹ [ਦੂਜਿਆਂ] ਨੂੰ ਉਸ ਤੋਂ ਰੋਕਦੇ ਹਨ ਅਤੇ [ਖੁਦ] ਉਸ ਤੋਂ ਦੂਰ ਹੁੰਦੇ ਹਨ. ਅਤੇ ਉਹ ਆਪਣੇ ਆਪ ਨੂੰ ਛੱਡ ਕੇ ਨਸ਼ਟ ਨਹੀਂ ਕਰਦੇ, ਪਰ ਉਹ ਇਸ ਨੂੰ ਨਹੀਂ ਸਮਝਦੇ
Ayah 26وَلَوۡ تَرَىٰٓ إِذۡ وُقِفُواْ عَلَى ٱلنَّارِ فَقَالُواْ يَٰلَيۡتَنَا نُرَدُّ وَلَا نُكَذِّبَ بِـَٔايَٰتِ رَبِّنَا وَنَكُونَ مِنَ ٱلۡمُؤۡمِنِينَ
ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਉਸ ਵਕਤ ਦੇਖੋ ਜਦੋਂ ਉਹ ਅੱਗ ਵਿਚ ਖੜੇ ਕੀਤੇ ਜਾਣਗੇ ਤਾਂ ਉਹ ਕਹਿਣਗੇ ਕਿ ਕਾਸ਼ ! ਸਾਨੂੰ ਫਿਰ (ਧਰਤੀ ਉੱਪਰ) ਭੇਜ ਦਿੱਤਾ ਜਾਵੇ ਤਾਂ ਅਸੀਂ ਕਦੇ ਵੀ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੋਂ ਇਨਕਾਰੀ ਨਹੀਂ` ਹੋਵਾਂਗੇ ਅਤੇ ਅਸੀਂ ਈਮਾਨ ਵਾਲਿਆਂ ਵਿਚ ਸ਼ਾਮਿਲ ਹੋਵਾਂਗੇ।
Ayah 27بَلۡ بَدَا لَهُم مَّا كَانُواْ يُخۡفُونَ مِن قَبۡلُۖ وَلَوۡ رُدُّواْ لَعَادُواْ لِمَا نُهُواْ عَنۡهُ وَإِنَّهُمۡ لَكَٰذِبُونَ
ਹੁਣ ਉਨ੍ਹਾਂ ਉੱਤੇ ਉਹ ਸਾਰਾ ਕੂਝ ਪ੍ਰਗਟ ਹੋ ਗਿਆ ਜਿਸ ਨੂੰ ਪਹਿਲਾਂ ਛੁਪਾਉਂਦੇ ਸਨ ਅਤੇ ਜੇਕਰ ਹੁਣ ਉਹ ਵਾਪਿਸ ਭੇਜ ਦਿੱਤੇ ਜਾਣ ਤਾਂ ਫਿਰ ਉਹ ਉਹ ਹੀ ਕਰਨਗੇ ਜਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ। ਅਤੇ ਬੇਸ਼ੱਕ ਇਹ ਝੂਠੇ ਹਨ।
Ayah 28وَقَالُوٓاْ إِنۡ هِيَ إِلَّا حَيَاتُنَا ٱلدُّنۡيَا وَمَا نَحۡنُ بِمَبۡعُوثِينَ
ਅਤੇ ਉਹ ਕਹਿੰਦੇ ਹਨ ਕਿ ਸਾਡਾ ਤਾਂ ਸਿਰਫ਼ ਸੰਸਾਰਿਕ ਜੀਵਨ ਹੀ ਹੈ। ਅਤੇ ਅਸੀਂ ਫਿਰ ਉਠਾਏ ਜਾਣ ਵਾਲੇ ਨਹੀਂ'।
Ayah 29وَلَوۡ تَرَىٰٓ إِذۡ وُقِفُواْ عَلَىٰ رَبِّهِمۡۚ قَالَ أَلَيۡسَ هَٰذَا بِٱلۡحَقِّۚ قَالُواْ بَلَىٰ وَرَبِّنَاۚ قَالَ فَذُوقُواْ ٱلۡعَذَابَ بِمَا كُنتُمۡ تَكۡفُرُونَ
ਜੇਕਰ ਤੁਸੀ ਉਸ ਸਮੇਂ ਨੂੰ ਦੇਖਦੇ ਜਦੋਂ ਉਹ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ ਅਤੇ ਉਹ ਉਨ੍ਹਾਂ ਤੋਂ ਪੁੱਛੇਗਾ ਕੀ ਇਹ ਅਸਲੀਅਤ ਨਹੀਂ। ਤਾਂ ਉਹ ਉਤਰ ਦੇਣਗੇ ਕਿ ਹਾਂ, ਸਾਡੇ ਰੱਬ ਦੀ ਸਹੁੰ, ਇਹੀ ਅਸਲੀਅਤ ਹੈ। ਤਾਂ ਅੱਲਾਹ ਕਹੇਗਾ ਚੰਗਾ ਤਾਂ ਉਸ ਗਲਤੀ ਦੇ ਬਦਲੇ ਇਹ ਸਜ਼ਾ ਵੀ ਚੱਖੋ। ਜਿਹੜੀ ਤੁਸੀਂ ਕਰਦੇ ਰਹੇ ਸੀ।
Ayah 30قَدۡ خَسِرَ ٱلَّذِينَ كَذَّبُواْ بِلِقَآءِ ٱللَّهِۖ حَتَّىٰٓ إِذَا جَآءَتۡهُمُ ٱلسَّاعَةُ بَغۡتَةࣰ قَالُواْ يَٰحَسۡرَتَنَا عَلَىٰ مَا فَرَّطۡنَا فِيهَا وَهُمۡ يَحۡمِلُونَ أَوۡزَارَهُمۡ عَلَىٰ ظُهُورِهِمۡۚ أَلَا سَآءَ مَا يَزِرُونَ
ਅਸਲ ਵਿਚ ਉਹ ਲੋਕ ਘਾਟੇ ਦੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮਿਲਣ ਨੂੰ ਝੁਠਲਾਇਆ। ਇੱਥੋਂ ਹਾਏ ਅਫਸੋਸ! ਇਸ ਮਾਮਲੇ ਵਿਚ ਅਸੀਂ' ਕਿਹੋ ਜਿਹੀ ਲਾਪਰਵਾਹੀ ਕੀਤੀ। ਉਹ ਆਪਣਾ ਭਾਰ ਆਪਣੀਆਂ ਪਿੱਠਾਂ ਉੱਪਰ ਚੁੱਕੇ ਖੜੇ ਹੋਣਗੇ। ਦੇਖੋ, ਕਿਹੋ ਜਿਹਾ ਬੂਰਾ ਭਾਰ ਹੈ। ਜਿਸ ਨੂੰ ਉਹ ਚੁੱਕਣਗੇ।
Ayah 31وَمَا ٱلۡحَيَوٰةُ ٱلدُّنۡيَآ إِلَّا لَعِبࣱ وَلَهۡوࣱۖ وَلَلدَّارُ ٱلۡأٓخِرَةُ خَيۡرࣱ لِّلَّذِينَ يَتَّقُونَۚ أَفَلَا تَعۡقِلُونَ
ਸੰਸਾਰ ਦਾ ਜੀਵਨ ਤਾਂ ਬੱਸ ਖੇਲ ਤਮਾਸ਼ਾ ਹੈ। ਉਨ੍ਹਾਂ ਲੋਕਾਂ ਲਈ ਪ੍ਰਲੋਕ ਦਾ ਘਰ ਚੰਗਾ ਹੈ ਜਿਹੜੇ (ਰੱਬੀ) ਭੈਅ ਰੱਖਦੇ ਹਨ। ਕੀ ਤੁਸੀਂ ਨਹੀਂ ਸਮਝਦੇ।
Ayah 32قَدۡ نَعۡلَمُ إِنَّهُۥ لَيَحۡزُنُكَ ٱلَّذِي يَقُولُونَۖ فَإِنَّهُمۡ لَا يُكَذِّبُونَكَ وَلَٰكِنَّ ٱلظَّٰلِمِينَ بِـَٔايَٰتِ ٱللَّهِ يَجۡحَدُونَ
ਸਾਨੂੰ ਗਿਆਨ ਹੈ ਕਿ ਉਹ ਜਿਹੜਾ ਕੁਝ ਕਹਿੰਦੇ ਹਨ ਉਸ ਨਾਲ ਤੁਹਾਨੂੰ ਦੁੱਖ ਹੁੰਦਾ ਹੈ। ਇਹ ਲੋਕ ਤੁਹਾਨੂੰ ਨਹੀਂ ਝੁਠਲਾਉਂਦੇ ਸ਼ਲਕਿ ਅਸਲ ਵਿਚ ਇਹ ਜ਼ੁਲਮੀ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਇਨਕਾਰੀ ਹੋ ਰਹੇ ਹਨ।
Ayah 33وَلَقَدۡ كُذِّبَتۡ رُسُلࣱ مِّن قَبۡلِكَ فَصَبَرُواْ عَلَىٰ مَا كُذِّبُواْ وَأُوذُواْ حَتَّىٰٓ أَتَىٰهُمۡ نَصۡرُنَاۚ وَلَا مُبَدِّلَ لِكَلِمَٰتِ ٱللَّهِۚ وَلَقَدۡ جَآءَكَ مِن نَّبَإِيْ ٱلۡمُرۡسَلِينَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ (ਪੈਗ਼ੰਬਰਾਂ) ਨੂੰ ਝੁਠਲਾਇਆ ਗਿਆ। ਉਨ੍ਹਾਂ ਨੇ ਝੁਠਲਾਏ ਜਾਣ ਅਤੇ ਕਸ਼ਟ ਪਹੁੰਚਾਏ ਜਾਣ ਦੇ ਬਾਵਜੂਦ ਵੀ ਧੀਰਜ ਤੋਂ ਕੰਮ ਲਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਡੀ ਸਹਾਇਤਾ ਪਹੁੰਚ ਗਈ। ਅਤੇ ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਪੈਗ਼ੰਬਰਾਂ ਦੀਆਂ ਕੁਝ ਖ਼ਬਰਾ ਤੁਹਾਨੂੰ ਪਹੁੰਚ ਚੁੱਕੀਆਂ ਹਨ।
Ayah 34وَإِن كَانَ كَبُرَ عَلَيۡكَ إِعۡرَاضُهُمۡ فَإِنِ ٱسۡتَطَعۡتَ أَن تَبۡتَغِيَ نَفَقࣰ ا فِي ٱلۡأَرۡضِ أَوۡ سُلَّمࣰ ا فِي ٱلسَّمَآءِ فَتَأۡتِيَهُم بِـَٔايَةࣲۚ وَلَوۡ شَآءَ ٱللَّهُ لَجَمَعَهُمۡ عَلَى ٱلۡهُدَىٰۚ فَلَا تَكُونَنَّ مِنَ ٱلۡجَٰهِلِينَ
ਅਤੇ ਜੇਕਰ ਉਨ੍ਹਾਂ ਦੀ ਬੇ-ਮੁੱਖਤਾ ਤੁਹਾਨੂੰ ਭਾਰੀ ਜਾਪਦੀ ਹੈ ਅਤੇ ਜੇਕਰ ਤੁਹਾਡੇ ਵਿਚ ਕੁਝ ਸਮਰੱਥਾ ਹੈ ਤਾਂ ਤੁਸੀਂ ਜ਼ਮੀਨ ਵਿਚ ਕੋਈ ਸੁਰੰਗ ਲਭੋਂ ਜਾਂ ਅਸਮਾਨ ਨੂੰ ਪਉੜੀ ਲਗਾਉ ਅਤੇ ਉਨ੍ਹਾਂ ਲਈ ਕੋਈ ਨਿਸ਼ਾਨੀ ਲੈ ਆਉ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਨ੍ਹਾਂ ਸਾਰਿਆਂ ਨੂੰ ਚੰਗੇ ਰਾਹ ਉੱਤੇ ਇਕੱਠਾ ਕਰ ਦਿੰਦਾ। ਤਾਂ ਤੁਸੀਂ ਨਾ ਸਮਝ ਨਾ ਬਣੋ।
Ayah 35۞إِنَّمَا يَسۡتَجِيبُ ٱلَّذِينَ يَسۡمَعُونَۘ وَٱلۡمَوۡتَىٰ يَبۡعَثُهُمُ ٱللَّهُ ثُمَّ إِلَيۡهِ يُرۡجَعُونَ
ਸਵੀਕਾਰ ਤਾਂ ਉਹ ਉਹ ਉਸ ਵੱਲ ਹੀ ਮੌੜੇ ਜਾਣਗੇ।
Ayah 36وَقَالُواْ لَوۡلَا نُزِّلَ عَلَيۡهِ ءَايَةࣱ مِّن رَّبِّهِۦۚ قُلۡ إِنَّ ٱللَّهَ قَادِرٌ عَلَىٰٓ أَن يُنَزِّلَ ءَايَةࣰ وَلَٰكِنَّ أَكۡثَرَهُمۡ لَا يَعۡلَمُونَ
ਅਤੇ ਉਹ ਆਖਦੇ ਹਨ ਕਿ ਰਸੂਲ ਉੱਪਰ ਕੋਈ ਨਿਸ਼ਾਨੀ ਉਸ ਦੇ ਰੱਬ ਵੱਲੋਂ ਕਿਉਂ ਨਹੀਂ ਉਤਾਰੀ ਗਈ। ਆਥੋ, ਬੇਸ਼ੱਕ ਅੱਲਾਹ ਸਮੱਰਥਾ ਰੱਖਦਾ ਹੈ ਕਿ ਕੋਈ ਨਿਸ਼ਾਨੀ ਉਤਾਰੇ, ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
Ayah 37وَمَا مِن دَآبَّةࣲ فِي ٱلۡأَرۡضِ وَلَا طَٰٓئِرࣲ يَطِيرُ بِجَنَاحَيۡهِ إِلَّآ أُمَمٌ أَمۡثَالُكُمۚ مَّا فَرَّطۡنَا فِي ٱلۡكِتَٰبِ مِن شَيۡءࣲۚ ثُمَّ إِلَىٰ رَبِّهِمۡ يُحۡشَرُونَ
ਅਤੇ ਜਿਹੜਾ ਵੀ ਜੀਵਨਧਾਰੀ ਧਰਤੀ ਉੱਪਰ ਚਲਦਾ ਹੈ ਜਾਂ ਜਿਹੜਾ ਵੀ ਪੰਡੀ ਆਪਣੇ ਦੋਵੇਂ ਖੰਭਾਂ (ਪੰਖਾਂ) ਨਾਲ ਉਡਦਾ ਹੈ ਉਹ ਸਾਰੇ ਤੁਹਾਡੀ ਤਰ੍ਹਾਂ ਹੀ ਪ੍ਰਜਾਤੀਆਂ ਹਨ। ਅਸੀਂ ਲਿਖਣ ਵਿਚ ਕੋਈ ਚੀਜ਼ ਨਹੀਂ ਛੱਡੀ। ਫਿਰ ਸਾਰੇ ਆਪਣੇ ਰੱਬ ਦੇ ਕੋਲ ਇਕੱਠੇ ਕੀਤੇ ਜਾਣਗੇ।
Ayah 38وَٱلَّذِينَ كَذَّبُواْ بِـَٔايَٰتِنَا صُمࣱّ وَبُكۡمࣱ فِي ٱلظُّلُمَٰتِۗ مَن يَشَإِ ٱللَّهُ يُضۡلِلۡهُ وَمَن يَشَأۡ يَجۡعَلۡهُ عَلَىٰ صِرَٰطࣲ مُّسۡتَقِيمࣲ
ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਲਾਇਆ ਉਹ ਬੋਲੇ, ਗੁੰਗੇ ਅਤੇ ਹਨੇਰੇ ਵਿਚ ਪਏ ਹੋਏ ਹਨ। ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਤੋਰ ਦਿੰਦਾ ਹੈ।
Ayah 39قُلۡ أَرَءَيۡتَكُمۡ إِنۡ أَتَىٰكُمۡ عَذَابُ ٱللَّهِ أَوۡ أَتَتۡكُمُ ٱلسَّاعَةُ أَغَيۡرَ ٱللَّهِ تَدۡعُونَ إِن كُنتُمۡ صَٰدِقِينَ
ਆਖੋ, ਇਹ ਦੱਸੋ ਕਿ ਜੇਕਰ ਤੁਹਾਡੇ ਉੱਪਰ ਅੱਲਾਹ ਵਲੋਂ ਪੀੜ ਆਵੇ ਜਾਂ ਪਰਲੋ ਆਵੇ ਤਾਂ ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਪੁਕਾਰੋਗੇ। ਦੱਸੋ ਜੇਕਰ ਤੁਸੀਂ ਸੱਚੇ ਹੋ।
Ayah 40بَلۡ إِيَّاهُ تَدۡعُونَ فَيَكۡشِفُ مَا تَدۡعُونَ إِلَيۡهِ إِن شَآءَ وَتَنسَوۡنَ مَا تُشۡرِكُونَ
ਸਗੋਂ ਤੁਸੀਂ ਉਸੇ ਨੂੰ ਹੀਂ ਪੁਕਾਰੋਗੈ ਫਿਰ ਉਹ ਉਸ ਮੁਸ਼ਕਲ ਨੂੰ ਚੂਰ ਕਰ ਦਿੰਦਾ ਹੈ, ਜਿਸ ਲਈ ਤੁਸੀਂ ਉਸ ਨੂੰ ਪੁਕਾਰਦੇ ਹੋ, ਪਰ ਜੇਕਰ ਉਹ ਚਾਹੁੰਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਂਝੀਦਾਰ ਠਹਿਰਾਉਂਦੇ ਹੋ।
Ayah 41وَلَقَدۡ أَرۡسَلۡنَآ إِلَىٰٓ أُمَمࣲ مِّن قَبۡلِكَ فَأَخَذۡنَٰهُم بِٱلۡبَأۡسَآءِ وَٱلضَّرَّآءِ لَعَلَّهُمۡ يَتَضَرَّعُونَ
ਅਤੇ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਵੱਲ ਅਸੀਂ ਰਸੂਲ ਭੇਜੇ। ਫਿਰ ਅਸੀਂ ਉਨ੍ਹਾਂ ਨੂੰ ਜਕੜਿਆ ਕਸ਼ਟ ਵਿਚ ਅਤੇ ਦੁੱਖ ਵਿਚ ਤਾਂ ਕਿ ਉਹ ਗਿੜਗੜਾਉਣ।
Ayah 42فَلَوۡلَآ إِذۡ جَآءَهُم بَأۡسُنَا تَضَرَّعُواْ وَلَٰكِن قَسَتۡ قُلُوبُهُمۡ وَزَيَّنَ لَهُمُ ٱلشَّيۡطَٰنُ مَا كَانُواْ يَعۡمَلُونَ
ਤਾਂ ਜਦੋਂ ਸਾਡੇ ਵੱਲੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਈ ਤਾਂ ਉਹ ਕਿਉਂ ਨਾ ਗਿੜਗੜਾਉਣ, ਸਗੋਂ ਉਨ੍ਹਾਂ ਦੇ ਦਿਲ ਹੋਰ ਸਖ਼ਤ ਹੋਂ ਗਏ। ਅਤੇ ਸ਼ੈਤਾਨ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਮਨਮੋਹਕ ਬਣਾ ਕੇ ਦਿਖਾਉਂਦਾ ਰਿਹਾ।
Ayah 43فَلَمَّا نَسُواْ مَا ذُكِّرُواْ بِهِۦ فَتَحۡنَا عَلَيۡهِمۡ أَبۡوَٰبَ كُلِّ شَيۡءٍ حَتَّىٰٓ إِذَا فَرِحُواْ بِمَآ أُوتُوٓاْ أَخَذۡنَٰهُم بَغۡتَةࣰ فَإِذَا هُم مُّبۡلِسُونَ
ਫਿਰ ਜਦੋਂ ਉਨ੍ਹਾਂ ਨੇ ਉਸ ਉਪਦੇਸ਼ ਨੂੰ ਭੁਲਾ ਦਿੱਤਾ ਜਿਹੜਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਤਾਂ ਅਸੀਂ ਉਨ੍ਹਾਂ ਲਈ ਹਰ ਚੀਜ਼ ਦੇ ਦਰਵਾਜੇ ਖੋਲ੍ਹ ਦਿੱਤੇ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਉੱਪਰ ਪ੍ਰਸੰਨ ਹੋ ਗਏ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ ਤਾਂ ਅਸੀਂ ਅਚਾਨਕ ਉਨ੍ਹਾਂ ਨੂੰ ਫੜ੍ਹ ਲਿਆ। ਉਸ ਵਕਤ ਉਹ ਨਿਰਾਸ਼ ਹੋ ਕੇ ਰਹਿ ਗਏ।
Ayah 44فَقُطِعَ دَابِرُ ٱلۡقَوۡمِ ٱلَّذِينَ ظَلَمُواْۚ وَٱلۡحَمۡدُ لِلَّهِ رَبِّ ٱلۡعَٰلَمِينَ
ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ। ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ। (ਉਹ) ਸਾਰੇ ਸੰਸਾਰਾਂ ਦਾ ਰੱਬ ਹੈ।
Ayah 45قُلۡ أَرَءَيۡتُمۡ إِنۡ أَخَذَ ٱللَّهُ سَمۡعَكُمۡ وَأَبۡصَٰرَكُمۡ وَخَتَمَ عَلَىٰ قُلُوبِكُم مَّنۡ إِلَٰهٌ غَيۡرُ ٱللَّهِ يَأۡتِيكُم بِهِۗ ٱنظُرۡ كَيۡفَ نُصَرِّفُ ٱلۡأٓيَٰتِ ثُمَّ هُمۡ يَصۡدِفُونَ
ਆਖੋ, ਇਹ ਦੱਸੋ ਕਿ ਜੇਕਰ ਅੱਲਾਹ ਤੁਹਾਡੇ ਕੰਨ ਅਤੇ ਤੁਹਾਡੀਆਂ ਕਿਹੜਾ ਪੂਜਣਯੋਗ ਹੈ ਜਿਹੜਾ ਉਨ੍ਹਾਂ ਨੂੰ ਵਾਪਿਸ ਲਿਆਵੇ। ਦੇਖੋ ਕਿ ਅਸੀਂ ਕਿਵੇਂ ਕਰਕੇ ਅਲੱਗ-ਅਲੱਗ ਢੰਗ ਨਾਲ ਨਿਸ਼ਾਨੀਆਂ ਬਿਆਨ ਕਰਦੇ ਹਾਂ, ਫਿਰ ਵੀ ਉਹ ਬੇਮੁੱਖ ਹੁੰਦੇ ਹਨ।
Ayah 46قُلۡ أَرَءَيۡتَكُمۡ إِنۡ أَتَىٰكُمۡ عَذَابُ ٱللَّهِ بَغۡتَةً أَوۡ جَهۡرَةً هَلۡ يُهۡلَكُ إِلَّا ٱلۡقَوۡمُ ٱلظَّٰلِمُونَ
ਆਖੋ, ਇਹ ਦਸੋਂ ਕਿ ਜੇਕਰ ਅੱਲਾਹ ਦਾ ਕਹਿਰ ਅਚਾਨਕ ਜਾਂ ਖਬਰ ਦੇਣ ਤੋਂ ਬਾਅਦ ਆ ਜਾਵੇ ਤਾਂ ਜ਼ੁਲਮੀਆਂ ਤੋਂ' ਬਿਨ੍ਹਾਂ ਹੋਰ ਕੌਣ ਹੋਵੇਗਾ ਜਿਹੜਾ ਨਸ਼ਟ ਹੋਵੇਗਾ।
Ayah 47وَمَا نُرۡسِلُ ٱلۡمُرۡسَلِينَ إِلَّا مُبَشِّرِينَ وَمُنذِرِينَۖ فَمَنۡ ءَامَنَ وَأَصۡلَحَ فَلَا خَوۡفٌ عَلَيۡهِمۡ وَلَا هُمۡ يَحۡزَنُونَ
ਅਤੇ ਰਸੂਲਾਂ ਨੂੰ ਅਸੀਂ ਸਿਰਫ ਚੰਗੀ ਖ਼ਬਰ ਦੇਣ ਵਾਲੇ ਜਾਂ ਭੈਅ-ਭੀਤ ਕਰਨ ਵਾਲੇ ਦੀ ਹੈਸੀਅਤ ਵਿਚ ਭੇਜਦੇ ਹਾਂ। ਫਿਰ ਜਿਹੜਾ ਈਮਾਨ ਲਿਆਇਆ ਅਤੇ ਜਿਸ ਨੇ ਆਪਣਾ ਸੁਧਾਰ ਕਰ ਲਿਆ ਤਾਂ ਉਨ੍ਹਾਂ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ।
Ayah 48وَٱلَّذِينَ كَذَّبُواْ بِـَٔايَٰتِنَا يَمَسُّهُمُ ٱلۡعَذَابُ بِمَا كَانُواْ يَفۡسُقُونَ
ਅਤੇ ਜਿਲ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਤਾਂ ਉਨ੍ਹਾਂ ਨੂੰ ਪੀੜਾ ਫੜ ਲਵੇਗੀ ਇਸ ਲਈ ਕਿਉਂਕਿ ਉਹ ਇਨਕਾਰ ਕਰਦੇ ਸੀ।
Ayah 49قُل لَّآ أَقُولُ لَكُمۡ عِندِي خَزَآئِنُ ٱللَّهِ وَلَآ أَعۡلَمُ ٱلۡغَيۡبَ وَلَآ أَقُولُ لَكُمۡ إِنِّي مَلَكٌۖ إِنۡ أَتَّبِعُ إِلَّا مَا يُوحَىٰٓ إِلَيَّۚ قُلۡ هَلۡ يَسۡتَوِي ٱلۡأَعۡمَىٰ وَٱلۡبَصِيرُۚ أَفَلَا تَتَفَكَّرُونَ
ਆਖੋ, ਹੈਂ ਤੁਹਾਨੂੰ ਇਹ ਨਹੀ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖਜ਼ਾਨੇ ਹਨ ਅਤੇ ਨਾ ਹੀਂ ਮੈਂ ਰਾਜ਼ ਦੀਆਂ ਗੱਲਾਂ ਜਾਣਦਾ ਹਾਂ ਅਤੇ ਨਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈ' ਫ਼ਰਿਸ਼ਤਾ ਹਾਂ। ਮੈਂ ਤਾਂ ਸਿਰਫ਼ ਅੱਲਾਹ ਦੀ ਬਾਣੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਈ ਹੈ। ਆਖੋ, ਕੀ ਅੰਨ੍ਹਾਂ ਅਤੇ ਕੀ ਅੱਖਾਂ ਵਾਲਾ ਦੋਵੇਂ ਇੱਕ ਬਰਾਬਰ ਹੋ ਸਕਦੇ ਹਨ? ਕੀ ਤੁਸੀਂ ਇਸ ਗੱਲ ਤੇ ਵਿਚਾਰ ਨਹੀਂ ਕਰਦੇ।
Ayah 50وَأَنذِرۡ بِهِ ٱلَّذِينَ يَخَافُونَ أَن يُحۡشَرُوٓاْ إِلَىٰ رَبِّهِمۡ لَيۡسَ لَهُم مِّن دُونِهِۦ وَلِيࣱّ وَلَا شَفِيعࣱ لَّعَلَّهُمۡ يَتَّقُونَ
ਅਤੇ ਤੁਸੀਂ ਇਸ ਅੱਲਾਹ ਦੀ ਬਾਣੀ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਡਰਾਉ ਜਿਹੜੇ ਇਸ ਗੱਲ ਦਾ ਭੈਅ ਰੱਖਦੇ ਹਨ ਕਿ ਉਹ ਆਪਣੇ ਰੱਬ ਦੇ ਕੋਲ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ ਕਿ ਅੱਲਾਹ ਤੋਂ ਬਿਨ੍ਹਾਂ ਨਾ ਉਨ੍ਹਾਂ ਦਾ ਕੋਈ ਸਮਰੱਥਕ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਸਿਫ਼ਾਰਸ਼ ਕਰਨ ਵਾਲਾ ਹੈ, ਉਮੀਦ ਕਿ ਉਹ ਅੱਲਾਹ ਤੋਂ ਡਰਨ।
Ayah 51وَلَا تَطۡرُدِ ٱلَّذِينَ يَدۡعُونَ رَبَّهُم بِٱلۡغَدَوٰةِ وَٱلۡعَشِيِّ يُرِيدُونَ وَجۡهَهُۥۖ مَا عَلَيۡكَ مِنۡ حِسَابِهِم مِّن شَيۡءࣲ وَمَا مِنۡ حِسَابِكَ عَلَيۡهِم مِّن شَيۡءࣲ فَتَطۡرُدَهُمۡ فَتَكُونَ مِنَ ٱلظَّٰلِمِينَ
ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ। ਜਿਹੜੇ ਸਵੇਰੇ ਅਤੇ ਸ਼ਾਮ ਆਪਣੇ ਰੱਬ ਅੱਗੇ, ਉਸ ਦੀ ਖੁਸ਼ੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਦੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਬੋਂਝ ਤੁਹਾਡੇ ਉੱਪਰ ਨਹੀਂ ਅਤੇ ਤੁਹਾਡੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਭਾਰ ਉਨ੍ਹਾਂ ਉੱਪਰ ਨਹੀਂ। ਤੁਸੀਂ ਉਨ੍ਹਾਂ ਨੂੰ ਆਪਣੇ ਆਪ ਤੋਂ ਦੂਰ ਕਰਕੇ ਨਾ ਇਨਸਾਫੀ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
Ayah 52وَكَذَٰلِكَ فَتَنَّا بَعۡضَهُم بِبَعۡضࣲ لِّيَقُولُوٓاْ أَهَٰٓؤُلَآءِ مَنَّ ٱللَّهُ عَلَيۡهِم مِّنۢ بَيۡنِنَآۗ أَلَيۡسَ ٱللَّهُ بِأَعۡلَمَ بِٱلشَّٰكِرِينَ
ਅਤੇ ਇਸ ਤਰ੍ਹਾਂ ਅਸੀਂ ਉਨ੍ਹਾਂ ਵਿਚੋਂ ਇੱਕ ਦਾ ਦੂਸਰੇ ਚੁਆਰਾ ਇਮਤਿਹਾਨ ਲਿਆ ਤਾਂ ਕਿ ਉਹ ਕਹਿਣ ਕਿ ਕੀ ਇਹ ਉਹੀ ਲੋਕ ਹਨ ਜਿਨ੍ਹਾਂ ਉੱਪਰ ਸਾਡੇ ਵਿਚ ਅੱਲਾਹ ਦੀ ਕਿਰਪਾ ਹੋਈ। ਕੀ ਅੱਲਾਹ ਅਹਿਸਾਨਮੰਦਾਂ ਤੋਂ ਵਾਕਿਫ਼ ਨਹੀਂ
Ayah 53وَإِذَا جَآءَكَ ٱلَّذِينَ يُؤۡمِنُونَ بِـَٔايَٰتِنَا فَقُلۡ سَلَٰمٌ عَلَيۡكُمۡۖ كَتَبَ رَبُّكُمۡ عَلَىٰ نَفۡسِهِ ٱلرَّحۡمَةَ أَنَّهُۥ مَنۡ عَمِلَ مِنكُمۡ سُوٓءَۢا بِجَهَٰلَةࣲ ثُمَّ تَابَ مِنۢ بَعۡدِهِۦ وَأَصۡلَحَ فَأَنَّهُۥ غَفُورࣱ رَّحِيمࣱ
ਅਤੇ ਜਦੋਂ ਤੁਹਾਡੇ ਕੋਲ ਉਹ ਲੋਕ ਆਉਣ ਜਿਹੜੇ ਸਾਡੀ ਬਾਣੀ ਉੱਪਰ ਵਿਸ਼ਵਾਸ਼ ਲਿਆਏ ਹਨ ਤਾਂ ਉਨ੍ਹਾਂ ਨੂੰ ਕਹੋਂ ਕੀ ਤੁਹਾਡੇ ਉੱਪਰ ਸਲਾਮ (ਸ਼ਾਂਤੀ) ਹੋਵੇ। ਤੁਹਾਡੇ ਰੱਬ ਨੇ ਆਪਣੇ ਉੱਪਰ ਰਹਿਮ ਨੂੰ ਜ਼ਰੂਰੀ ਕਰ ਲਿਆ ਹੈ। ਬੇਸ਼ੱਕ ਤੁਹਾਡੇ ਵਿਚੋਂ ਜੇ ਕੋਈ ਗਲਤੀ ਨਾਲ ਵੀ ਮਾੜਾ ਕਰ ਬੈਠੇ ਤਾਂ ਫਿਰ ਉਹ ਇਸ ਤੋਂ ਸ਼ਾਅਦ ਤੌਬਾ ਕਰੇ ਅਤੇ (ਆਪਣੇ ਆਪ ਨੂੰ) ਸੁਧਾਰ ਲਵੇ ਤਾਂ ਅੱਲਾਹ ਮੁਕਤੀ ਦੇਣ ਵਾਲਾ ਅਤੇ ਰਹਿਮਤ ਵਾਲਾ ਹੈ।
Ayah 54وَكَذَٰلِكَ نُفَصِّلُ ٱلۡأٓيَٰتِ وَلِتَسۡتَبِينَ سَبِيلُ ٱلۡمُجۡرِمِينَ
ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਆਇਤਾਂ ਦਾ ਸਪੱਸ਼ਟ ਰੂਪ ਨਾਲ ਵਰਨਣ ਕਰਦੇ ਹਾਂ ਤਾਂ ਕਿ ਅਪਰਾਧੀਆਂ ਨੂੰ (ਸਾਡੀ) ਸਪੱਸ਼ਟ ਨੀਤੀ ਦਾ ਪਤਾ ਲਗ ਜਾਵੇ।
Ayah 55قُلۡ إِنِّي نُهِيتُ أَنۡ أَعۡبُدَ ٱلَّذِينَ تَدۡعُونَ مِن دُونِ ٱللَّهِۚ قُل لَّآ أَتَّبِعُ أَهۡوَآءَكُمۡ قَدۡ ضَلَلۡتُ إِذࣰ ا وَمَآ أَنَا۠ مِنَ ٱلۡمُهۡتَدِينَ
ਆਸੋਂ, ਮੈਨੂੰ ਇਸ ਤੋਂ ਰੋਕਿਆ ਗਿਆ ਹੈ ਕਿ ਮੈ' ਉਨ੍ਹਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਇਲਾਵਾ ਬੁਲਾਉਂਦੇ ਹੋ। ਆਖੋਂ, ਮੈ' ਤੁਹਾਡੀਆਂ ਇਛਾਵਾਂ ਦਾ ਪਾਲਣ ਨਹੀਂ ਕਰ ਸਕਦਾ। ਜੇਕਰ ਮੈਂ ਅਜਿਹਾ ਕਰਾਂ ਤਾਂ ਮੈਂ ਕੁਰਾਹੇ ਪੈ ਜਾਉਂਗਾ ਅਤੇ ਮੈਂ ਚੰਗੇ ਰਾਹ ਤੁਰਨ ਵਾਲਿਆਂ ਵਿਚ ਨਹੀਂ ਰਹਾਂਗਾ।
Ayah 56قُلۡ إِنِّي عَلَىٰ بَيِّنَةࣲ مِّن رَّبِّي وَكَذَّبۡتُم بِهِۦۚ مَا عِندِي مَا تَسۡتَعۡجِلُونَ بِهِۦٓۚ إِنِ ٱلۡحُكۡمُ إِلَّا لِلَّهِۖ يَقُصُّ ٱلۡحَقَّۖ وَهُوَ خَيۡرُ ٱلۡفَٰصِلِينَ
ਆਖੋ, ਮੈਂ ਆਪਣੇ ਰੱਬ ਵੱਲੋਂ ਇੱਕ ਪ੍ਰਕਾਸ਼ਮਈ ਦਲੀਲ ਤੇ ਹਾਂ ਅਤੇ ਤੁਸੀ ਉਸ ਨੂੰ ਝੁਠਲਾ ਦਿੱਤਾ ਹੈ। ਉਹ ਚੀਜ਼ ਮੇਰੇ ਕੋਲ ਨਹੀਂ ਜਿਸ ਲਈ ਤੁਸੀਂ ਕਾਹਲੀ ਕਰਦੇ ਪਏ ਹੋ। ਫੈਸਲੇ ਦਾ ਅਧਿਕਾਰ ਸਿਰਫ਼ ਅੱਲਾਹ ਨੂੰ ਹੈ। ਉਹੀ ਸੱਚ ਦਾ ਵਖਿਆਣ ਕਰਦਾ ਹੈ ਅਤੇ ਉਹ ਸਭ ਤੋਂ ਉੱਤਮ ਨਿਰਣਾ ਕਰਨ ਵਾਲਾ ਹੈ।
Ayah 57قُل لَّوۡ أَنَّ عِندِي مَا تَسۡتَعۡجِلُونَ بِهِۦ لَقُضِيَ ٱلۡأَمۡرُ بَيۡنِي وَبَيۡنَكُمۡۗ وَٱللَّهُ أَعۡلَمُ بِٱلظَّٰلِمِينَ
ਆਖੋ, ਜੇਕਰ ਉਹ ਚੀਜ਼ ਮੇਰੇ ਵੱਸ ਵਿਚ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ ਤਾਂ ਮੇਰੇ ਅਤੇ ਤੁਹਾਡੇ ਵਿਚ ਮਾਮਲੇ ਦਾ ਨਿਰਣਾ ਹੋ ਚੁੱਕਾ ਹੁੰਦਾ ਅਤੇ ਅੱਲਾਹ ਅਤਿਆਚਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Ayah 58۞وَعِندَهُۥ مَفَاتِحُ ٱلۡغَيۡبِ لَا يَعۡلَمُهَآ إِلَّا هُوَۚ وَيَعۡلَمُ مَا فِي ٱلۡبَرِّ وَٱلۡبَحۡرِۚ وَمَا تَسۡقُطُ مِن وَرَقَةٍ إِلَّا يَعۡلَمُهَا وَلَا حَبَّةࣲ فِي ظُلُمَٰتِ ٱلۡأَرۡضِ وَلَا رَطۡبࣲ وَلَا يَابِسٍ إِلَّا فِي كِتَٰبࣲ مُّبِينࣲ
ਅਤੇ ਉਸ ਦੇ ਕੋਲ ਅਣਦਿੱਸਦੇ ਸੰਸਾਰ ਦੀਆਂ ਕੁਝ ਕੁੰਜੀਆਂ ਹਨ, ਉਸ ਤੋਂ' ਬਿਨ੍ਹਾਂ ਇਨ੍ਹਾਂ ਨੂੰ ਕੋਈ ਨਹੀਂ ਜਾਣਦਾ। ਜਿਹੜਾ ਕੁਝ ਜਲ, ਥਲ ਅਤੇ ਸਾਗਰ ਵਿਚ ਹੈ। ਉਸ ਨੂੰ ਅੱਲਾਹ ਜਾਣਦਾ ਹੈ। (ਉਹ) ਦਰਖ਼ਤ ਤੋਂ ਡਿੱਗਣ ਵਾਲਾ ਕੋਈ ਪੱਤਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ ਅਤੇ ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਨਹੀਂ ਡਿੱਗਦਾ ਅਤੇ ਨਾ ਹੀ ਕੋਈ ਹਰੀ ਅਤੇ ਸੁੱਕੀ ਚੀਜ਼ ਪਰ ਇਹ ਸਭ ਇੱਕ ਖੁੱਲ੍ਹੀ ਕਿਤਾਬ ਵਿਚ ਦਰਜ ਹੈ।
Ayah 59وَهُوَ ٱلَّذِي يَتَوَفَّىٰكُم بِٱلَّيۡلِ وَيَعۡلَمُ مَا جَرَحۡتُم بِٱلنَّهَارِ ثُمَّ يَبۡعَثُكُمۡ فِيهِ لِيُقۡضَىٰٓ أَجَلࣱ مُّسَمࣰّ ىۖ ثُمَّ إِلَيۡهِ مَرۡجِعُكُمۡ ثُمَّ يُنَبِّئُكُم بِمَا كُنتُمۡ تَعۡمَلُونَ
ਅਤੇ ਉਹ ਹੀ ਹੈ ਜਿਹੜਾ ਰਾਤ ਨੂੰ ਤੁਹਾਨੂੰ ਮੌਤ (ਨੀਂਦ) ਦਿੰਦਾ ਹੈ ਅਤੇ ਦਿਨ ਵਿਚ ਜੋ ਕੂਝ ਤੁਸੀਂ ਕਰਦੇ ਹੋ ਉਹ ਉਸ ਨੂੰ ਜਾਣਦਾ ਹੈ। ਫਿਰ ਉਹ ਤੁਹਾਨੂੰ ਉਠਾ ਦਿੰਦਾ ਹੈ, ਤਾਂ ਕਿ ਨੀਯਤ ਸਮਾਂ ਪੂਰਨ ਹੋ ਜਾਵੇ। ਫਿਰ ਤੁਸੀਂ ਉਸੇ ਵੱਲ ਪਰਤ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਸੂਚਿਤ ਕਰੇਗਾ ਉਸ ਤੋਂ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।
Ayah 60وَهُوَ ٱلۡقَاهِرُ فَوۡقَ عِبَادِهِۦۖ وَيُرۡسِلُ عَلَيۡكُمۡ حَفَظَةً حَتَّىٰٓ إِذَا جَآءَ أَحَدَكُمُ ٱلۡمَوۡتُ تَوَفَّتۡهُ رُسُلُنَا وَهُمۡ لَا يُفَرِّطُونَ
ਅਤੇ ਉਹ ਆਪਣੇ ਆਦਮੀਆਂ ਦੇ ਉੱਪਰ ਭਾਰੀ ਹੈ ਅਤੇ ਤੁਹਾਡੇ ਤੇ ਉਸ ਨੇ ਨਿਗਰਾਨ ਭੇਜਿਆ ਹੈ। ਇੱਥੋਂ ਤੱਕ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਮੌਤ ਦੇ ਨੇੜੇ ਪੁੱਜਦਾ ਹੈ ਤਾਂ ਸਾਡੇ ਭੇਜੇ ਹੋਏ ਫਰਿਸ਼ਤੇ ਉਸ ਦੇ ਸਵਾਸ ਕੱਢ ਲੈਂਦੇ ਹਨ ਅਤੇ ਉਹ ਬੇਪ੍ਰਵਾਹੀ ਨਹੀਂ ਕਰਦੇ।
Ayah 61ثُمَّ رُدُّوٓاْ إِلَى ٱللَّهِ مَوۡلَىٰهُمُ ٱلۡحَقِّۚ أَلَا لَهُ ٱلۡحُكۡمُ وَهُوَ أَسۡرَعُ ٱلۡحَٰسِبِينَ
ਫਿਰ ਸਾਰੇ ਆਪਣੇ ਅਸਲੀ ਮਾਲਕ ਅੱਲਾਹ ਵੱਲ ਵਾਪਿਸ ਲਿਆਂਦੇ ਜਾਣਗੇ। ਸੁਣ ਲਉ ਹੁਕਮ ਉਸੇ ਦਾ ਹੈ ਅਤੇ ਉਹ ਜਲਦੀ ਹਿਸਾਬ ਲੈਣ ਵਾਲਾ ਹੈ।
Ayah 62قُلۡ مَن يُنَجِّيكُم مِّن ظُلُمَٰتِ ٱلۡبَرِّ وَٱلۡبَحۡرِ تَدۡعُونَهُۥ تَضَرُّعࣰ ا وَخُفۡيَةࣰ لَّئِنۡ أَنجَىٰنَا مِنۡ هَٰذِهِۦ لَنَكُونَنَّ مِنَ ٱلشَّٰكِرِينَ
ਆਖੋ, ਕਿ ਕਿਹੜਾ ਹੈ ਜਿਹੜਾ ਧਰਤੀ ਅਤੇ ਸਮੁੰਦਰ ਦੇ ਹਨੇਰਿਆਂ ਵਿਚੋਂ ਤੁਹਾਨੂੰ ਬਚਾਉਂਦਾ ਹੈ। ਤੁਸੀਂ ਉਸ ਨੂੰ ਹੌਲੀ-ਹੌਲੀ ਨਿਮਰਤਾ ਨਾਲ ਪੁਕਾਰਦੇ ਹੋ ਕਿ ਜੇਕਰ ਅੱਲਾਹ ਨੇ ਸਾਨੂੰ ਇਸ ਮੁਸ਼ਕਲ ਵਿਚੋਂ ਬਚਾ ਲਿਆ ਤਾਂ ਅਸੀਂ ਉਸ ਦੇ ਸ਼ੁਕਰ ਗੁਜ਼ਾਰ ਬੰਦਿਆਂ ਵਿਚ (ਸ਼ਾਮਿਲ) ਹੋ ਜਾਂਵਾਗੇ।
Ayah 63قُلِ ٱللَّهُ يُنَجِّيكُم مِّنۡهَا وَمِن كُلِّ كَرۡبࣲ ثُمَّ أَنتُمۡ تُشۡرِكُونَ
ਆਖੋ, ਕਿ ਅੱਲਾਹ ਹੀ ਤੁਹਾਨੂੰ ਬਚਾਉਂਦਾ ਹੈ ਉਸ ਤੋਂ ਅਤੇ ਹਰੇਕ ਦੁਖ ਤੋਂ ਫਿਰ ਵੀ ਤੁਸੀਂ ਉਸ ਦੇ ਬਰਾਬਰ ਸ਼ਰੀਕ ਖੜ੍ਹਾ ਕਰਨ ਲੱਗਦੇ ਹੋ।
Ayah 64قُلۡ هُوَ ٱلۡقَادِرُ عَلَىٰٓ أَن يَبۡعَثَ عَلَيۡكُمۡ عَذَابࣰ ا مِّن فَوۡقِكُمۡ أَوۡ مِن تَحۡتِ أَرۡجُلِكُمۡ أَوۡ يَلۡبِسَكُمۡ شِيَعࣰ ا وَيُذِيقَ بَعۡضَكُم بَأۡسَ بَعۡضٍۗ ٱنظُرۡ كَيۡفَ نُصَرِّفُ ٱلۡأٓيَٰتِ لَعَلَّهُمۡ يَفۡقَهُونَ
ਆਖੋ, ਅੱਲਾਹ ਸਮੱਰਥਾ ਵਾਲਾ ਹੈ ਇਸ ਲਈ ਕਿ ਉਹ ਤੁਹਾਡੇ ਉੱਪਰ ਜਾਂ ਤੁਹਾਡੇ ਪੈਰਾਂ ਦੇ ਥੱਲੇ ਕੋਈ ਅਜ਼ਾਬ ਭੇਜ ਦੇਵੇ, ਜਾਂ ਤੁਹਾਨੂੰ ਵੱਖਰੇ-ਵੱਖਰੇ ਕਰਕੇ ਇੱਕ ਨੂੰ ਦੂਸਰੇ ਦੀ ਤਾਕਤ ਦਾ ਮਜ਼ਾ ਚਖਾ ਦੇਵੇ। ਦੇਖੋ, ਅਸੀਂ ਕਿਸ ਪ੍ਰਕਾਰ ਤਰਕ ਦਾ ਵੱਖਰੇ-ਵੱਖਰੇ ਪਹਿਲੂਆਂ ਤੋਂ ਵਖਿਆਣ ਕਰਦੇ ਹਾਂ ਤਾਂ ਕਿ ਉਹ ਸਮਝਣ।
Ayah 65وَكَذَّبَ بِهِۦ قَوۡمُكَ وَهُوَ ٱلۡحَقُّۚ قُل لَّسۡتُ عَلَيۡكُم بِوَكِيلࣲ
ਅਤੇ ਤੁਹਾਡੀ ਕੌਮ ਨੇ ਉਸ ਨੂੰ ਝੁਠਲਾ ਦਿੱਤਾ ਹਾਲਾਂਕਿ ਉਹ ਸੱਚ ਹੈ। ਆਖੋ, ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ ਹਾਂ।
Ayah 66لِّكُلِّ نَبَإࣲ مُّسۡتَقَرࣱّۚ وَسَوۡفَ تَعۡلَمُونَ
ਹਰ ਇੱਕ ਖ਼ਬਰ ਦੇ ਲਈ ਇੱਕ ਸਮਾਂ ਨਿਰਧਾਰਿਤ ਹੈ ਅਤੇ ਤੁਸੀਂ ਜਲਦੀ ਹੀ ਸਮਝ ਲਵੌਗੇ।
Ayah 67وَإِذَا رَأَيۡتَ ٱلَّذِينَ يَخُوضُونَ فِيٓ ءَايَٰتِنَا فَأَعۡرِضۡ عَنۡهُمۡ حَتَّىٰ يَخُوضُواْ فِي حَدِيثٍ غَيۡرِهِۦۚ وَإِمَّا يُنسِيَنَّكَ ٱلشَّيۡطَٰنُ فَلَا تَقۡعُدۡ بَعۡدَ ٱلذِّكۡرَىٰ مَعَ ٱلۡقَوۡمِ ٱلظَّٰلِمِينَ
ਅਤੇ ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੇਖੋ ਜਿਹੜੇ ਸਾਡੀਆਂ ਆਇਤਾਂ ਵਿਚ ਗੱਲਾਂ ਬਾਤਾਂ ਵਿਚ ਲੱਗ ਜਾਣ। ਅਤੇ ਜੇਕਰ ਕਦੇ ਸ਼ੈਤਾਨ ਤੁਹਾਨੂੰ ਭੁਲੇਖੇ ਵਿਚ ਪਾ ਦੇਵੇ ਤਾਂ ਯਾਦ ਆਉਣ ਤੋਂ ਬਾਅਦ ਅਜਿਹੇ ਜ਼ੁਲਮੀ ਲੋਕਾਂ ਕੋਲ ਨਾ ਬੈਠੋ।
Ayah 68وَمَا عَلَى ٱلَّذِينَ يَتَّقُونَ مِنۡ حِسَابِهِم مِّن شَيۡءࣲ وَلَٰكِن ذِكۡرَىٰ لَعَلَّهُمۡ يَتَّقُونَ
ਅਤੇ ਜਿਹੜੇ ਲੋਕ ਅੱਲਾਹ ਤੋਂ ਡਰਦੇ ਹਨ, ਉਨ੍ਹਾਂ ਉੱਪਰ ਉਨ੍ਹਾਂ ਦੇ ਹਿਸਾਬ ਵਿਚ ਕਿਸੇ ਚੀਜ਼ ਦੀ ਜ਼ਿੰਮੇਵਾਰੀ ਨਹੀਂ, ਪਰ ਯਾਦ ਦਿਵਾਉਣੀ ਹੈ। ਆਸ ਹੈ ਕਿ ਉਹ ਵੀ ਡਰਨ।
Ayah 69وَذَرِ ٱلَّذِينَ ٱتَّخَذُواْ دِينَهُمۡ لَعِبࣰ ا وَلَهۡوࣰ ا وَغَرَّتۡهُمُ ٱلۡحَيَوٰةُ ٱلدُّنۡيَاۚ وَذَكِّرۡ بِهِۦٓ أَن تُبۡسَلَ نَفۡسُۢ بِمَا كَسَبَتۡ لَيۡسَ لَهَا مِن دُونِ ٱللَّهِ وَلِيࣱّ وَلَا شَفِيعࣱ وَإِن تَعۡدِلۡ كُلَّ عَدۡلࣲ لَّا يُؤۡخَذۡ مِنۡهَآۗ أُوْلَٰٓئِكَ ٱلَّذِينَ أُبۡسِلُواْ بِمَا كَسَبُواْۖ لَهُمۡ شَرَابࣱ مِّنۡ حَمِيمࣲ وَعَذَابٌ أَلِيمُۢ بِمَا كَانُواْ يَكۡفُرُونَ
ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ ਤਮਾਸ਼ਾ ਬਣਾ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਹੈ। ਅਤੇ ਕੁਰਆਨ ਦੇ ਰਾਹੀਂ ਸਿੱਖਿਆ ਦਿੰਦੇ ਰਹੋਂ ਤਾਂ ਕਿ ਕੋਈ ਬੰਦਾ ਆਪਣੇ ਕੀਤੇ (ਕਰਮ) ਵਿਚ ਫਸ ਨਾ ਜਾਵੇ। ਇਸ ਹਾਲਾਤ ਵਿਚ ਉਨ੍ਹਾਂ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਸਮਰੱਥਕ ਅਤੇ ਸਿਫ਼ਾਰਸ਼ੀ ਨਹੀਂ ਹੋਵੇਗਾ। ਜੇਕਰ ਉਹ ਸਾਰੀ ਧਰਤੀ ਵਿਚ ਜੋ ਕੁਝ ਹੈ, ਬਦਲੇ ਵਿਚ ਦੇਣਾ ਚਾਹੁੰਣ ਤਾਂ ਵੀ ਉਹ ਕਬੂਲ ਨਹੀਂ ਕੀਤੇ ਜਾਣਗੇ। ਇਹੀ ਲੋਕ ਹਨ ਜਿਹੜੇ ਆਪਣੇ ਕੀਤੇ (ਕਰਮ) ਵਿਚ ਫਸ ਗਏ। ਉਨ੍ਹਾਂ ਲਈ ਪੀਣ ਵਾਲਾ ਉਬੱਲਦਾ ਪਾਣੀ ਹੋਵੇਗਾ ਅਤੇ ਦੁਖ ਦਾਈ ਅਜ਼ਾਬ ਹੋਵੇਗਾ। ਇਹ ਇਸ ਲਈ ਕਿ ਇਹ ਇਨਕਾਰ ਕਰਦੇ ਸਨ।
Ayah 70قُلۡ أَنَدۡعُواْ مِن دُونِ ٱللَّهِ مَا لَا يَنفَعُنَا وَلَا يَضُرُّنَا وَنُرَدُّ عَلَىٰٓ أَعۡقَابِنَا بَعۡدَ إِذۡ هَدَىٰنَا ٱللَّهُ كَٱلَّذِي ٱسۡتَهۡوَتۡهُ ٱلشَّيَٰطِينُ فِي ٱلۡأَرۡضِ حَيۡرَانَ لَهُۥٓ أَصۡحَٰبࣱ يَدۡعُونَهُۥٓ إِلَى ٱلۡهُدَى ٱئۡتِنَاۗ قُلۡ إِنَّ هُدَى ٱللَّهِ هُوَ ٱلۡهُدَىٰۖ وَأُمِرۡنَا لِنُسۡلِمَ لِرَبِّ ٱلۡعَٰلَمِينَ
ਆਖੋ, ਕੀ ਅਸੀਂ ਅੱਲਾਹ ਨੂੰ ਛੱਡ ਕੇ ਉਨ੍ਹਾਂ ਕੋਲ ਅਰਦਾਸ ਕਰੀਏ ਜਿਹੜੇ ਸਾਨੂੰ ਨਾ ਲਾਭ ਦੇ ਸਕਦੇ ਹਨ ਤੇ ਨਾ ਹਾਨੀ। ਕੀ ਅਸੀਂ ਉਲਟੇ ਪੈਰੀਂ ਮੁੜ ਜਾਈਏ, ਉਹ ਵੀ ਇਸ ਤੋਂ ਬਾਅਦ ਕਿ ਅੱਲਾਹ ਸਾਨੂੰ ਸਿੱਧਾ ਰਸਤਾ ਦਿਖਾ ਚੁੱਕਿਆ ਹੈ ਅਤੇ ਉਸ ਬੰਦੇ ਦੀ ਤਰ੍ਹਾਂ ਜਿਸ ਨੂੰ ਸ਼ੈਤਾਨਾਂ ਨੇ ਬੰਜਰ ਜ਼ਮੀਨ ਵਿਚ ਭਟਕਾ ਦਿੱਤਾ ਹੋਵੇ ਉਸ ਦੇ ਸਾਥੀ ਉਸ ਨੂੰ ਸਿੱਧੇ ਰਸਤੇ ਵੱਲ ਬੂਲਾ ਰਹੇ ਹੋਣ ਕਿ ਸਾਡੇ ਕੋਲ ਆ ਜਾਉ। ਆਖੋ, ਕਿ ਮਾਰਗ ਦਰਸ਼ਨ ਤਾਂ ਸਿਰਫ਼ ਅੱਲਾਹ ਦਾ ਮਾਰਗ ਹੈ ਅਤੇ ਸਾਨੂੰ ਹੁਕਮ ਮਿਲਿਆ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਦੇ ਰੱਬ ਦੇ ਹਵਾਲੇ ਕਰ ਦੇਈਏ।
Ayah 71وَأَنۡ أَقِيمُواْ ٱلصَّلَوٰةَ وَٱتَّقُوهُۚ وَهُوَ ٱلَّذِيٓ إِلَيۡهِ تُحۡشَرُونَ
ਨਮਾਜ਼ ਸਥਾਪਿਤ ਕਰੋ ਅਤੇ ਅੱਲਾਹ ਤੋਂ ਡਰੋ (ਕਿਉਂਕਿ) ਉਹੀ ਹੈ ਜਿਸ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ।
Ayah 72وَهُوَ ٱلَّذِي خَلَقَ ٱلسَّمَٰوَٰتِ وَٱلۡأَرۡضَ بِٱلۡحَقِّۖ وَيَوۡمَ يَقُولُ كُن فَيَكُونُۚ قَوۡلُهُ ٱلۡحَقُّۚ وَلَهُ ٱلۡمُلۡكُ يَوۡمَ يُنفَخُ فِي ٱلصُّورِۚ عَٰلِمُ ٱلۡغَيۡبِ وَٱلشَّهَٰدَةِۚ وَهُوَ ٱلۡحَكِيمُ ٱلۡخَبِيرُ
ਅਤੇ ਉਹੀ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਸ੍ਰੇਸ਼ਟ ਢੰਗ ਨਾਲ ਵਿਵਸਥਿਤ ਕੀਤਾ ਹੈ ਅਤੇ ਜਿਸ ਦਿਨ ਉਹ ਕਹੇਗਾ ਕਿ ਹੋ ਜਾ ਤਾਂ ਉਹ ਹੋ ਜਾਵੇਗਾ। ਉੱਸ ਦੀ ਗੱਲ ਸੱਚੀ ਹੈ ਅਤੇ ਉਸ ਦਿਨ ਉਸੇ ਦੀ ਸ਼ਕਤੀ ਹੋਵੇਗੀ। ਜਦੋਂ ਪਰਲੋ ਦਾ ਸੰਖ ਵਜਾਇਆ ਜਾਵੇਗਾ। ਉਹ ਗੁਪਤ ਅਤੇ ਜ਼ਾਹਿਰ ਸਭ ਦਾ ਜਾਣਨ ਵਾਲਾ ਹੈ। ਅਤੇ ਬਿਬੇਕਸ਼ੀਲ ਅਤੇ ਖ਼ਬਰ ਰੱਖਣ ਵਾਲਾ ਹੈ।
Ayah 73۞وَإِذۡ قَالَ إِبۡرَٰهِيمُ لِأَبِيهِ ءَازَرَ أَتَتَّخِذُ أَصۡنَامًا ءَالِهَةً إِنِّيٓ أَرَىٰكَ وَقَوۡمَكَ فِي ضَلَٰلࣲ مُّبِينࣲ
ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਕਿ ਕੀ ਤੁਸੀਂ ਬੁੱਤਾਂ ਨੂੰ ਪੂਜਣਯੋਗ ਮੰਨਦੇ ਹੋ। ਮੈ' ਤੁਹਾਨੂੰ ਅਤੇ ਤੁਹਾਡੀ ਕੌਮ ਨੂੰ ਗੁੰਮਰਾਹੀ (ਵੇ ਮਾਰਗ) ਵਿਚ ਦੇਖਦਾ ਹਾਂ।
Ayah 74وَكَذَٰلِكَ نُرِيٓ إِبۡرَٰهِيمَ مَلَكُوتَ ٱلسَّمَٰوَٰتِ وَٱلۡأَرۡضِ وَلِيَكُونَ مِنَ ٱلۡمُوقِنِينَ
ਅਤੇ ਇਸ ਤਰ੍ਹਾਂ ਅਸੀਂ ਇਬਰਾਹੀਮ ਨੂੰ ਆਕਾਸ਼ਾਂ ਅਤੇ ਧਰਤੀ ਦੀ ਸੱਤਾ ਦਿਖਾ ਦਿੱਤੀ ਤਾਂ ਕਿ ਉਸ ਨੂੰ ਵਿਸ਼ਵਾਸ ਹੋ ਜਾਵੇ।
Ayah 75فَلَمَّا جَنَّ عَلَيۡهِ ٱلَّيۡلُ رَءَا كَوۡكَبࣰ اۖ قَالَ هَٰذَا رَبِّيۖ فَلَمَّآ أَفَلَ قَالَ لَآ أُحِبُّ ٱلۡأٓفِلِينَ
ਫਿਰ ਜਦੋਂ ਰਾਤ ਨੇ ਉੱਸ ਉੱਪਰ ਹਨ੍ਹੇਰਾ ਕਰ ਦਿੱਤਾ, ਉਸ ਨੇ ਇੱਕ ਤਾਰੇ ਨੂੰ ਦੇਖਿਆ। ਆਖਿਆ, ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਅਸਤ ਹੋ ਜਾਣ ਵਾਲਿਆਂ ਨੂੰ ਦੋਸਤ ਨਹੀ' ਸਣਾਉਂਦਾ।
Ayah 76فَلَمَّا رَءَا ٱلۡقَمَرَ بَازِغࣰ ا قَالَ هَٰذَا رَبِّيۖ فَلَمَّآ أَفَلَ قَالَ لَئِن لَّمۡ يَهۡدِنِي رَبِّي لَأَكُونَنَّ مِنَ ٱلۡقَوۡمِ ٱلضَّآلِّينَ
ਫਿਰ ਜਦੋਂ ਉਸ ਨੇ ਚਮਕਦੇ ਚੰਨ ਨੂੰ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਆਖਿਆ ਕਿ ਜੇਕਰ ਮੇਰਾ ਰੱਬ ਮੈਨੂੰ ਰਾਹ ਨਾ ਦਿਖਾਵੇ ਤਾਂ ਮੈਂ ਗੁੰਮਰਾਹ ਲੋਕਾਂ ਵਿਚ ਸ਼ਾਮਿਲ ਹੋ ਜਾਵਾਂਗਾ।
Ayah 77فَلَمَّا رَءَا ٱلشَّمۡسَ بَازِغَةࣰ قَالَ هَٰذَا رَبِّي هَٰذَآ أَكۡبَرُۖ فَلَمَّآ أَفَلَتۡ قَالَ يَٰقَوۡمِ إِنِّي بَرِيٓءࣱ مِّمَّا تُشۡرِكُونَ
ਫਿਰ ਜਦੋਂ ਉਸ ਨੇ ਸੂਰਜ ਨੂੰ ਚਮਕਦੇ ਹੋਏ ਦੇਖਿਆ ਅਤੇ ਕਿਹਾ ਕਿ ਇਹ ਮੇਰਾ ਰੱਬ ਹੈ। ਇਹ ਸਭ ਤੋਂ ਵੱਡਾ ਹੈ ਫਿਰ ਜਦੋਂ ਸੂਰਜ ਵੀ ਅਸਤ ਹੋ ਗਿਆ ਤਾਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਹੇ ਲੋਕੋ! ਜਿਨ੍ਹਾ ਚੀਜ਼ਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਉਂਦੇ ਹੋ, ਮੈਂ ਉਨ੍ਹਾਂ ਤੋਂ ਦੂਰ ਹਾਂ।
Ayah 78إِنِّي وَجَّهۡتُ وَجۡهِيَ لِلَّذِي فَطَرَ ٱلسَّمَٰوَٰتِ وَٱلۡأَرۡضَ حَنِيفࣰ اۖ وَمَآ أَنَا۠ مِنَ ٱلۡمُشۡرِكِينَ
ਸੈਂ ਆਪਣਾ ਮੁੱਖ ਇਕਾਗਰਤਾ ਸਹਿਤ ਉਸ ਹਸਤੀ ਵੱਲ ਕਰ ਲਿਆ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਪੈਦਾ ਕੀਤਾ ਹੈ। ਅਤੇ ਮੈ' ਬੁੱਤ ਪੂਜਕਾਂ ਵਿਚੋਂ ਨਹੀਂ ਹਾਂ।
Ayah 79وَحَآجَّهُۥ قَوۡمُهُۥۚ قَالَ أَتُحَٰٓجُّوٓنِّي فِي ٱللَّهِ وَقَدۡ هَدَىٰنِۚ وَلَآ أَخَافُ مَا تُشۡرِكُونَ بِهِۦٓ إِلَّآ أَن يَشَآءَ رَبِّي شَيۡـࣰٔ اۚ وَسِعَ رَبِّي كُلَّ شَيۡءٍ عِلۡمًاۚ أَفَلَا تَتَذَكَّرُونَ
ਅਤੇ ਇਬਰਾਹੀਮ ਦੀ ਕੌਮ ਉਸ ਨਾਲ ਲੜਨ ਲੱਗੀ। ਉਸ ਨੇ ਆਖਿਆ ਕਿ ਕੀ ਤੁਸੀਂ ਅੱਲਾਹ ਲਈ ਮੇਰੇ ਨਾਲ ਝਗੜਦੇ ਹੋ। ਹਾਲਾਂਕਿ ਉਸ ਨੇ ਮੈਨੂੰ ਰਾਹ ਦਿੱਖਾ ਦਿੱਤਾ ਹੈ। ਮੈਂ ਉਸ ਤੋਂ ਨਹੀਂ ਡਰਦਾ ਜਿਸ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੋਇਆ ਹੈ। ਹਾਂ ਜੋ ਕੁਝ ਮੇਰਾ ਰੱਬ ਚਾਹੇ। ਮੇਰਾ ਰੱਬ ਆਪਣੇ ਗਿਆਨ ਨਾਲ ਹਰ ਚੀਜ਼ ਉੱਪਰ ਛਾਇਆ ਹੋਇਆ ਹੈ। ਕੀ ਤੁਸੀਂ ਨਹੀਂ ਸੋਚਦੇ
Ayah 80وَكَيۡفَ أَخَافُ مَآ أَشۡرَكۡتُمۡ وَلَا تَخَافُونَ أَنَّكُمۡ أَشۡرَكۡتُم بِٱللَّهِ مَا لَمۡ يُنَزِّلۡ بِهِۦ عَلَيۡكُمۡ سُلۡطَٰنࣰ اۚ فَأَيُّ ٱلۡفَرِيقَيۡنِ أَحَقُّ بِٱلۡأَمۡنِۖ إِن كُنتُمۡ تَعۡلَمُونَ
ਅਤੇ ਮੈਂ_ਕਿਉਂ' ਡਰਾ ਤੁਹਾਡੇ ਬਣਾਏ ਉਨ੍ਹਾਂ ਰੱਬ ਦੇ ਸ਼ਰੀਕਾਂ ਤੋਂ ਜਦੋਂ ਕਿ ਤੁਸੀਂ ਨਹੀਂ” ਡਰਦੇ ਅੱਲਾਹ ਦੇ ਬਰਾਬਰ ਇਨ੍ਹਾਂ ਨੂੰ ਸ਼ਰੀਕ ਮੰਨਦੇ ਹੋਏ, ਜਿਨ੍ਹਾਂ ਲਈ ਤੁਹਾਡੇ ਉੱਪਰ ਕੋਈ ਪ੍ਰਮਾਣ ਨਹੀਂ ਉਤਾਰਿਆ। ਹੁਣ ਦੋਵਾਂ ਮੁਖਾਂ ਵਿਚੋਂ ਕਿਹੜਾ ਪੱਖ ਸ਼ਾਂਤੀ ਅਤੇ ਨਿਸ਼ਚਿਤਤਾ ਦਾ ਅਧਿਕਾਰੀ ਹੈ। ਦੱਸੋ ਜੇ ਤੁਸੀਂ ਗਿਆਨ ਰੱਖਦੇ ਹੋ
Ayah 81ٱلَّذِينَ ءَامَنُواْ وَلَمۡ يَلۡبِسُوٓاْ إِيمَٰنَهُم بِظُلۡمٍ أُوْلَٰٓئِكَ لَهُمُ ٱلۡأَمۡنُ وَهُم مُّهۡتَدُونَ
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਉਨ੍ਹਾਂ ਨੇ ਆਪਣੇ ਈਮਾਨ ਵਿਚ ਕੂਝ ਅਣਉਚਿਤ ਨਹੀਂ ਮਿਲਾਇਆ ਉਨ੍ਹਾਂ ਦੇ ਲਈ ਸ਼ਾਂਤੀ (ਅਮਨ) ਹੈ ਅਤੇ ਉਹੀ ਚੰਗੇ ਰਾਹ ਉੱਪਰ ਹਨ।
Ayah 82وَتِلۡكَ حُجَّتُنَآ ءَاتَيۡنَٰهَآ إِبۡرَٰهِيمَ عَلَىٰ قَوۡمِهِۦۚ نَرۡفَعُ دَرَجَٰتࣲ مَّن نَّشَآءُۗ إِنَّ رَبَّكَ حَكِيمٌ عَلِيمࣱ
ਇਹ ਹੀ ਹੈ ਸਾਡੀ ਦਲੀਲ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦੇ ਮੁਕਾਬਲੇ ਵਿਚ ਦਿੱਤੀ। ਅਸੀਂ ਜਿਸ ਨੂੰ ਚਾਹੁੰਦੇ ਹਾਂ ਉਚਾ ਕਰ ਦਿੰਦੇ ਹਾਂ। ਬੇਸ਼ੱਕ ਤੁਹਾਡਾ ਰੱਬ ਜਾਣਨਹਾਰ ਅਤੇ ਤੱਤਵੇਤਾ ਹੈ।
Ayah 83وَوَهَبۡنَا لَهُۥٓ إِسۡحَٰقَ وَيَعۡقُوبَۚ كُلًّا هَدَيۡنَاۚ وَنُوحًا هَدَيۡنَا مِن قَبۡلُۖ وَمِن ذُرِّيَّتِهِۦ دَاوُۥدَ وَسُلَيۡمَٰنَ وَأَيُّوبَ وَيُوسُفَ وَمُوسَىٰ وَهَٰرُونَۚ وَكَذَٰلِكَ نَجۡزِي ٱلۡمُحۡسِنِينَ
ਅਤੇ ਅਸੀਂ ਇਬਰਾਹੀਮ ਨੂੰ ਇਸਹਾਕ ਅਤੇ ਯਾਕੂਬ ਪ੍ਰਦਾਨ ਕੀਤੇ ਹਰ ਇੱਕ ਨੂੰ ਅਸੀਂ ਸ੍ਰੇਸ਼ਟ ਰਾਹ ਦਿੱਤਾ। ਇਸ ਤੋਂ ਪਹਿਲਾਂ ਨੂਹ ਨੂੰ ਵੀ ਚੰਗਾ ਰਾਹ ਬਖਸ਼ਿਆ ਅਤੇ ਉਸਦੀ ਨਸਲ ਵਿਚੋਂ ਦਾਊਦ, ਸੁਲੇਮਾਨ, ਅੱਯੂਬ, ਯੂਸਫ, ਮੂਸਾ ਅਤੇ ਹਾਰੂਨ ਨੂੰ ਵੀ ਚੰਗਾ ਰਾਹ ਦਿੱਤਾ। ਅਸੀਂ ਭਲੇ ਲੋਕਾਂ ਨੂੰ ਇਸ ਪ੍ਰਕਾਰ ਫ਼ਲ ਢਿੰਦੇ ਹਾਂ।
Ayah 84وَزَكَرِيَّا وَيَحۡيَىٰ وَعِيسَىٰ وَإِلۡيَاسَۖ كُلࣱّ مِّنَ ٱلصَّٰلِحِينَ
ਅਤੇ ਜ਼ਕਰੀਆ, ਯਾਹਯਾ, ਈਸਾ ਅਤੇ ਇਲਆਸ ਨੂੰ ਵੀ ਇਨ੍ਹਾਂ ਵਿਚੋਂ ਹਰ ਇੱਕ ਨੋਕ ਸੀ।
Ayah 85وَإِسۡمَٰعِيلَ وَٱلۡيَسَعَ وَيُونُسَ وَلُوطࣰ اۚ وَكُلࣰّ ا فَضَّلۡنَا عَلَى ٱلۡعَٰلَمِينَ
ਅਤੇ ਇਸਮਾਈਲ, ਅਲਯਸਾਅ, ਯੂਨਸ ਅਤੇ ਲੂਤ ਨੂੰ ਵੀ, ਇਨ੍ਹਾਂ ਵਿਚੋਂ ਹਰ ਇੱਕ ਨੂੰ ਅਸੀਂ ਸੰਸਾਰ ਵਾਲਿਆਂ ਉੱਤੇ ਪ੍ਰਧਾਨਤਾ ਬਖਸ਼ੀ।
Ayah 86وَمِنۡ ءَابَآئِهِمۡ وَذُرِّيَّٰتِهِمۡ وَإِخۡوَٰنِهِمۡۖ وَٱجۡتَبَيۡنَٰهُمۡ وَهَدَيۡنَٰهُمۡ إِلَىٰ صِرَٰطࣲ مُّسۡتَقِيمࣲ
ਅਤੇ ਉਨ੍ਹਾਂ ਦੇ ਵੱਡਿਆਂ, ਉਨ੍ਹਾਂ ਦੀਆਂ ਔਲਾਦਾਂ ਅਤੇ ਉਨ੍ਹਾਂ ਦੇ ਭਰਾਵਾਂ ਵਿਚੋਂ ਵੀ ਉਨ੍ਹਾਂ ਨੂੰ ਅਸੀਂ ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।
Ayah 87ذَٰلِكَ هُدَى ٱللَّهِ يَهۡدِي بِهِۦ مَن يَشَآءُ مِنۡ عِبَادِهِۦۚ وَلَوۡ أَشۡرَكُواْ لَحَبِطَ عَنۡهُم مَّا كَانُواْ يَعۡمَلُونَ
ਇਹ ਅੱਲਾਹ ਦਾ ਬਖਸ਼ਿਆ ਹੋਇਆ ਹੈ। ਉਹ ਇਸ ਵਿਚੋਂ ਆਪਣੇ ਬੰਦਿਆਂ ਦਾ ਮਾਰਗ ਦਰਸ਼ਨ ਕਰਦਾ ਹੈ ਜਿਸ ਨੂੰ ਚਾਹੁੰਦਾ ਹੈ। ਅਤੇ ਜੇਕਰ ਉਹ ਅੱਲਾਹ ਦਾ ਸ਼ਰੀਕ ਠਹਿਰਾਉਂਦੇ ਤਾਂ ਜੋ ਕੁਝ ਉਨ੍ਹਾਂ ਨੇ ਕੀਤਾ ਉਹ ਨਸ਼ਟ ਹੋ ਜਾਂਦਾ।
Ayah 88أُوْلَٰٓئِكَ ٱلَّذِينَ ءَاتَيۡنَٰهُمُ ٱلۡكِتَٰبَ وَٱلۡحُكۡمَ وَٱلنُّبُوَّةَۚ فَإِن يَكۡفُرۡ بِهَا هَٰٓؤُلَآءِ فَقَدۡ وَكَّلۡنَا بِهَا قَوۡمࣰ ا لَّيۡسُواْ بِهَا بِكَٰفِرِينَ
ਇਹੀ ਲੋਕ ਹਨ ਜਿਨ੍ਹਾਂ ਨੂੰ ਅਸੀ' ਕਿਤਾਬ ਅਤੇ ਹਿਕਮਤ (ਬਿਬੇਕ) ਅਤੇ ਪੈਗ਼ੰਬਰੀ ਪ੍ਰਦਾਨ ਕੀਤੀ। ਇਸ ਲਈ ਜੇਕਰ ਮੱਕੇ ਵਾਲੇ ਇਸ ਨੂੰ ਝੁਠਲਾ ਦੇਣ ਤਾਂ ਅਸੀਂ ਇਸ ਲਈ ਅਜਿਹੇ ਲੋਕ ਨਿਯੁਕਤ ਕਰ ਦਿੱਤੇ ਹਨ ਜਿਹੜੇ ਇਸ ਤੋਂ ਇਨਕਾਰੀ ਨਹੀਂ।
Ayah 89أُوْلَٰٓئِكَ ٱلَّذِينَ هَدَى ٱللَّهُۖ فَبِهُدَىٰهُمُ ٱقۡتَدِهۡۗ قُل لَّآ أَسۡـَٔلُكُمۡ عَلَيۡهِ أَجۡرًاۖ إِنۡ هُوَ إِلَّا ذِكۡرَىٰ لِلۡعَٰلَمِينَ
ਇਹ ਲੋਕ ਹੀ' ਹਨ ਜਿਨ੍ਹਾਂ ਨੂੰ ਅੱਲਾਹ ਨੇ ਮਾਰਗ ਦਰਸ਼ਨ ਬਖਸ਼ਿਆ ਤਾਂ ਤੁਸੀਂ ਵੀ ਉਨ੍ਹਾਂ ਦੇ ਰਾਹ ਉੱਪਰ ਚੱਲੋ। ਆਖ ਦਿਉ ਕਿ ਮੈਂ ਤੁਹਾਡੇ ਕੋਲੋ (ਕੁਰਆਨ ਦਾ) ਬਦਲਾ ਨਹੀਂ ਮੰਗਦਾ। ਇਹ ਤਾਂ ਇੱਕ ਨਸੀਹਤ ਹੈ ਸਾਰੇ ਸੰਸਾਰ ਦੇ ਲੋਕਾਂ ਲਈ ਹੈ।
Ayah 90وَمَا قَدَرُواْ ٱللَّهَ حَقَّ قَدۡرِهِۦٓ إِذۡ قَالُواْ مَآ أَنزَلَ ٱللَّهُ عَلَىٰ بَشَرࣲ مِّن شَيۡءࣲۗ قُلۡ مَنۡ أَنزَلَ ٱلۡكِتَٰبَ ٱلَّذِي جَآءَ بِهِۦ مُوسَىٰ نُورࣰ ا وَهُدࣰ ى لِّلنَّاسِۖ تَجۡعَلُونَهُۥ قَرَاطِيسَ تُبۡدُونَهَا وَتُخۡفُونَ كَثِيرࣰ اۖ وَعُلِّمۡتُم مَّا لَمۡ تَعۡلَمُوٓاْ أَنتُمۡ وَلَآ ءَابَآؤُكُمۡۖ قُلِ ٱللَّهُۖ ثُمَّ ذَرۡهُمۡ فِي خَوۡضِهِمۡ يَلۡعَبُونَ
ਅਤੇ ਉਨ੍ਹਾਂ ਨੇ ਅੱਲਾਹ ਦਾ ਬਹੁਤ ਗਲਤ ਅਨੁਮਾਨ ਲਗਾਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਅੱਲਾਹ ਨੇ ਕਿਸੇ ਬੰਦੇ ਉੱਪਰ ਕੋਈ ਚੀਜ਼ ਨਹੀਂ ਉਤਾਰੀ। ਆਖੋ, ਕਿ ਉਹ ਕਿਤਾਬ ਕਿਸ ਨੇ ਉਤਾਰੀ ਸੀ ਜਿਸ ਨੂੰ ਮੂਸਾ ਲੈ ਕੇ ਆਏ ਸੀ, ਉਹ ਪ੍ਰਕਾਸ਼ਮਈ ਸੀ ਅਤੇ ਲੋਕਾਂ ਲਈ ਰਾਹ ਦਸੇਰੀ ਸੀ। ਜਿਸ ਨੂੰ ਤੁਸੀਂ ਟੁਕੜੇ ਟੁਕੜੇ ਕਰ ਰੱਖਿਆ ਹੈ। ਕੁਝ ਨੂੰ ਪ੍ਰਗਟ ਕਰ ਦਿੰਦੇ ਹੋ ਅਤੇ ਬਹੁਤਾ ਕੁਝ ਛੁਪਾ ਜਾਂਦੇ ਹੋ। ਅਤੇ ਤੁਹਾਨੂੰ ਉਹ ਗੱਲਾਂ ਸਿਖਾਈਆਂ ਜਿਨ੍ਹਾਂ ਨੂੰ ਨਾ ਤੁਸੀਂ ਜਾਣਦੇ ਸੀ ਨਾਂ ਤੁਹਾਡੇ ਬਾਪ ਦਾਦੇ। ਆਖੋ, ਕਿ ਅੱਲਾਹ ਦਾ ਉਤਾਰਿਆ ਹੋਇਆ ਹੈ। ਫਿਰ ਉਨ੍ਹਾਂ ਨੂੰ ਛੱਡ ਦਿਉ ਤਾਂ ਕਿ ਉਹ ਆਪਣੀ ਬੇਹੁਦਾ ਬਕਵਾਸ ਵਿਚ ਖੇਡਦੇ ਰਹਿਣ।
Ayah 91وَهَٰذَا كِتَٰبٌ أَنزَلۡنَٰهُ مُبَارَكࣱ مُّصَدِّقُ ٱلَّذِي بَيۡنَ يَدَيۡهِ وَلِتُنذِرَ أُمَّ ٱلۡقُرَىٰ وَمَنۡ حَوۡلَهَاۚ وَٱلَّذِينَ يُؤۡمِنُونَ بِٱلۡأٓخِرَةِ يُؤۡمِنُونَ بِهِۦۖ وَهُمۡ عَلَىٰ صَلَاتِهِمۡ يُحَافِظُونَ
ਅਤੇ ਇਹ ਇੱਕ ਕਿਤਾਬ ਹੈ, ਜਿਹੜੀ ਅਸੀਂ ਉਤਾਰੀ ਹੈ ਬਰਕਤ ਵਾਲੀ ਅਤੇ ਜੋ ਉਸ ਤੋਂ ਪਹਿਲਾਂ ਹੈ, ਉਸਦੀ ਪੁਸ਼ਟੀ ਕਰਨ ਵਾਲੀ। ਤਾਂ ਕਿ ਤੂੰ ਮੱਕੇ ਅਤੇ ਉਸ ਦੇ ਆਸ-ਪਾਸ ਵਾਲਿਆਂ ਨੂੰ ਡਰਾਂਵੇ। ਜਿਹੜੇ ਪ੍ਰਲੋਕ ਉੱਪਰ ਯਕੀਨ ਰੱਖਦੇ ਹਨ ਉਹ ਹੀ ਇਸ ਉੱਪਰ ਈਮਾਨ ਲਿਆਉਣਗੇ, ਅਤੇ ਉਹ ਆਪਣੀ ਨਮਾਜ਼ ਦੀ ਰੱਖਿਆ ਕਰਨ ਵਾਲੇ ਹਨ।
Ayah 92وَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًا أَوۡ قَالَ أُوحِيَ إِلَيَّ وَلَمۡ يُوحَ إِلَيۡهِ شَيۡءࣱ وَمَن قَالَ سَأُنزِلُ مِثۡلَ مَآ أَنزَلَ ٱللَّهُۗ وَلَوۡ تَرَىٰٓ إِذِ ٱلظَّٰلِمُونَ فِي غَمَرَٰتِ ٱلۡمَوۡتِ وَٱلۡمَلَٰٓئِكَةُ بَاسِطُوٓاْ أَيۡدِيهِمۡ أَخۡرِجُوٓاْ أَنفُسَكُمُۖ ٱلۡيَوۡمَ تُجۡزَوۡنَ عَذَابَ ٱلۡهُونِ بِمَا كُنتُمۡ تَقُولُونَ عَلَى ٱللَّهِ غَيۡرَ ٱلۡحَقِّ وَكُنتُمۡ عَنۡ ءَايَٰتِهِۦ تَسۡتَكۡبِرُونَ
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਝੂਠ ਮ੍ਹੇ ਜਾਂ ਕਹੇ ਕਿ ਮੇਰੇ ਉੱਪਰ ਅੱਲਾਹ ਦੀ ਬਾਣੀ ਆਈ ਹੈ। ਜਦੋਂ ਕਿ ਉਸ ਉੱਪਰ ਕੋਈ ਬਾਣੀ ਉਤਾਰੀ ਹੀ ਨਾ ਗਈ ਹੋਵੇ। ਅਤੇ ਕਹੇ ਕਿ ਜਿਹੋਂ ਜਿਹੀ ਬਾਣੀ ਅੱਲਾਹ ਨੇ ਉਤਾਰੀ ਹੈ। ਉਹੋ ਜਿਹੀ ਮੈਂ ਵੀ ਉਤਾਰਾਂਗਾ। ਕਾਸ਼! ਤੁਸੀਂ ਉਸ ਵਖ਼ਤ ਹੱਥ ਵਧਾ ਰਹੇ ਹੋਣਗੇ ਕਿ ਲਿਆਓ ਆਪਣੇ ਪ੍ਰਾਣ ਕੱਢੋ। ਅੱਜ ਤੁਹਾਨੂੰ ਅਪਮਾਨ ਜਨਕ ਸਜ਼ਾ ਦਿੱਤੀ ਜਾਵੇਗੀ ਇਸ ਲਈ ਕਿ ਤੁਸੀਂ ਅੱਲਾਹ ਲਈ ਝੂਠੀਆਂ ਗੱਲਾਂ ਕਰਦੇ ਸੀ ਅਤੇ ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਬਾਗ਼ੀ ਬਣਿਆ ਕਰਦੇ ਸੀ।
Ayah 93وَلَقَدۡ جِئۡتُمُونَا فُرَٰدَىٰ كَمَا خَلَقۡنَٰكُمۡ أَوَّلَ مَرَّةࣲ وَتَرَكۡتُم مَّا خَوَّلۡنَٰكُمۡ وَرَآءَ ظُهُورِكُمۡۖ وَمَا نَرَىٰ مَعَكُمۡ شُفَعَآءَكُمُ ٱلَّذِينَ زَعَمۡتُمۡ أَنَّهُمۡ فِيكُمۡ شُرَكَٰٓؤُاْۚ لَقَد تَّقَطَّعَ بَيۡنَكُمۡ وَضَلَّ عَنكُم مَّا كُنتُمۡ تَزۡعُمُونَ
ਅਤੇ ਤੁਸੀਂ ਸਾਡੇ ਕੋਲ ਇਕੱਲੇ ਇਕੱਲੇ ਆ ਗਏ ਜਿਵੇਂ ਕਿ ਅਸੀਂ' ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਅਤੇ ਜੋ ਕੁਝ ਅਸੀਂ' ਤੁਹਾਨੂੰ ਬਖਸ਼ਿਆ ਸੀ ਉਹ ਸਾਰਾ ਕੁਝ ਤੁਸੀਂ ਪਿੱਛੇ ਛੱਡ ਆਏ। ਅਸੀਂ ਤੁਹਾਡੇ ਨਾਲ ਉਨ੍ਹਾਂ ਸਿਫ਼ਾਰਸ਼ੀਆਂ ਨੂੰ ਵੀ ਨਹੀਂ ਦੇਖਦੇ ਜਿਨ੍ਹਾਂ ਬਾਰੇ ਤੁਸੀਂ ਸਮਝਦੇ ਸੀ ਕਿ ਤੁਹਾਡਾ ਕੰਮ ਕਰਨ ਵਿਚ ਉਨ੍ਹਾਂ ਦਾ ਵੀ ਯੋਗਦਾਨ ਹੈ। ਤੁਹਾਡਾ ਸਬੰਧ ਆਖ਼ਿਰ ਟੁੱਟ ਗਿਆ ਅਤੇ ਤੁਹਾਡੇ ਤੋਂ ਉਹ ਦਾਅਵੇ ਵੀ ਖੁੱਸ ਗਏ ਜਿਹੜੇ ਤੁਸੀਂ ਕਰਦੇ ਸੀ।
Ayah 94۞إِنَّ ٱللَّهَ فَالِقُ ٱلۡحَبِّ وَٱلنَّوَىٰۖ يُخۡرِجُ ٱلۡحَيَّ مِنَ ٱلۡمَيِّتِ وَمُخۡرِجُ ٱلۡمَيِّتِ مِنَ ٱلۡحَيِّۚ ذَٰلِكُمُ ٱللَّهُۖ فَأَنَّىٰ تُؤۡفَكُونَ
ਬੇਸ਼ੱਕ ਅੱਲਾਹ, ਦਾਣੇ ਅਤੇ ਗੁੱਠਲੀ ਨੂੰ ਚੀਰਦਾ ਹੈ। ਉਹ ਜਾਨਦਾਰ ਨੂੰ ਬੇਜਾਨ ਵਿੱਚੋਂ ਕੱਢਦਾ ਹੈ ਅਤੇ ਉਹੀ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਣ ਵਾਲਾ ਹੈ। ਉਹੀ ਤੁਹਾਡਾ ਅੱਲਾਹ ਹੈ ਫਿਰ ਤੁਸੀਂ ਕਿੱਧਰ ਭੜਕ ਰਹੇ ਹੋ
Ayah 95فَالِقُ ٱلۡإِصۡبَاحِ وَجَعَلَ ٱلَّيۡلَ سَكَنࣰ ا وَٱلشَّمۡسَ وَٱلۡقَمَرَ حُسۡبَانࣰ اۚ ذَٰلِكَ تَقۡدِيرُ ٱلۡعَزِيزِ ٱلۡعَلِيمِ
ਉਹ ਹੀ ਸਵੇਰ ਨੂੰ ਕੱਢਣ ਵਾਲਾ ਹੈ ਅਤੇ ਉਸ ਨੇ ਰਾਤ ਨੂੰ ਆਰਾਮ ਦਾ ਸਮਾਂ ਬਣਾਇਆ ਹੈ। ਉਸ ਨੇ ਸੂਰਜ ਅਤੇ ਚੰਦਰਮਾ ਨੂੰ ਗਤੀ ਦੇ ਹਿਸਾਬ ਨਾਲ ਚਲਾ ਰਖਿਆ ਹੈ। ਇਹ ਠਹਿਰਾਇਆ ਹੋਇਆ ਹੈ ਵੱਡੀ ਤਾਕਤ ਵਾਲੇ ਨੇ, ਉਹ ਵੱਡਾ ਤਾਕਤ ਵਾਲਾ ਅਤੇ ਗਿਆਨਵਾਨ ਹੈ।
Ayah 96وَهُوَ ٱلَّذِي جَعَلَ لَكُمُ ٱلنُّجُومَ لِتَهۡتَدُواْ بِهَا فِي ظُلُمَٰتِ ٱلۡبَرِّ وَٱلۡبَحۡرِۗ قَدۡ فَصَّلۡنَا ٱلۡأٓيَٰتِ لِقَوۡمࣲ يَعۡلَمُونَ
ਉਹ ਹੀ ਹੈ, ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਕਿ ਤੁਸੀਂ ਧਰਤੀ ਅਤੇ ਸਮੁੰਦਰ ਅੰਦਰ ਹਨੇਰਿਆਂ ਵਿਚ ਰਸਤਾ ਪ੍ਰਾਪਤ ਕਰੋਂ। ਬੇਸ਼ੱਕ ਅਸੀਂ ਆਇਤਾਂ ਨੂੰ ਖੌਲ੍ਹ ਕੇ ਉਨ੍ਹਾਂ ਲੋਕਾਂ ਲਈ ਵਖਿਆਣ ਕਰ ਦਿੱਤਾ ਹੈ, ਜਿਹੜੇ ਸਮਝਣਾ ਚਾਹੁੰਦੇ ਹਨ।
Ayah 97وَهُوَ ٱلَّذِيٓ أَنشَأَكُم مِّن نَّفۡسࣲ وَٰحِدَةࣲ فَمُسۡتَقَرࣱّ وَمُسۡتَوۡدَعࣱۗ قَدۡ فَصَّلۡنَا ٱلۡأٓيَٰتِ لِقَوۡمࣲ يَفۡقَهُونَ
ਅਤੇ ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਹਰੇਕ ਲਈ ਇੱਕ ਟਿਕਾਣਾ ਹੈ ਅਤੇ ਹਰੇਕ ਲਈ ਉਸ ਦੇ ਸੋਂਪੇ ਜਾਣ ਦੀ ਥਾਂ। ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣਾ ਚਾਹੁੰਦੇ ਹਨ, ਆਇਤਾਂ ਨੂੰ ਸਪੱਸ਼ਟ ਵਰਨਣ ਕਰ ਦਿੱਤਾ ਹੈ।
Ayah 98وَهُوَ ٱلَّذِيٓ أَنزَلَ مِنَ ٱلسَّمَآءِ مَآءࣰ فَأَخۡرَجۡنَا بِهِۦ نَبَاتَ كُلِّ شَيۡءࣲ فَأَخۡرَجۡنَا مِنۡهُ خَضِرࣰ ا نُّخۡرِجُ مِنۡهُ حَبࣰّ ا مُّتَرَاكِبࣰ ا وَمِنَ ٱلنَّخۡلِ مِن طَلۡعِهَا قِنۡوَانࣱ دَانِيَةࣱ وَجَنَّٰتࣲ مِّنۡ أَعۡنَابࣲ وَٱلزَّيۡتُونَ وَٱلرُّمَّانَ مُشۡتَبِهࣰ ا وَغَيۡرَ مُتَشَٰبِهٍۗ ٱنظُرُوٓاْ إِلَىٰ ثَمَرِهِۦٓ إِذَآ أَثۡمَرَ وَيَنۡعِهِۦٓۚ إِنَّ فِي ذَٰلِكُمۡ لَأٓيَٰتࣲ لِّقَوۡمࣲ يُؤۡمِنُونَ
ਉਹ ਹੀ ਹੈ, ਜਿਸ ਨੇ ਅੰਬਰਾਂ ਤੋਂ ਪਾਣੀ ਵਰਸਾਇਆ, ਫਿਰ ਅਸੀਂ ਉਸ ਤੋਂ ਹਰ ਉੱਗਣ ਵਾਲੀ ਚੀਜ਼ ਕੱਢੀ। ਅਸੀਂ ਉਸ ਤੋਂ ਹਰੀਆਂ ਭਰੀਆਂ ਸ਼ਖਾਵਾਂ ਕੱਢੀਆਂ, ਜਿਸ ਤੋਂ ਅਸੀਂ ਇੱਕ ਤੋਂ ਇੱਕ ਦਾਣੇ ਪੈਦਾ ਕਰਦੇ ਹਾਂ। ਖ਼ਜੂਰਾਂ ਦੇ ਗਾਭੇ “ਚੋਂ ਫ਼ਲਾਂ ਦੇ ਲੰਮਕਦੇ ਗੁੱਛੇ ਅਤੇ ਅੰਗੂਰਾਂ ਦੇ ਸ਼ਾਗ਼ ਅਤੇ ਜੈਤੂਨ ਦੇ ਅਨਾਰ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਵੀ ਹਨ ਅਤੇ ਅਲੱਗ ਵੀ ਹਨ (ਪੈਦਾ ਕਰਦੇ ਹਾਂ)। ਹਰ ਇੱਕ ਦੇ ਫ਼ਲ ਨੂੰ ਦੇਖੋ, ਜਦੋਂ ਉਹ ਫਲਦਾ ਹੈ, ਅਤੇ ਉਸ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਜਿਹੜੇ ਈਮਾਨ ਦੀ ਇੱਛਾ ਰੱਖਦੇ ਹਨ।
Ayah 99وَجَعَلُواْ لِلَّهِ شُرَكَآءَ ٱلۡجِنَّ وَخَلَقَهُمۡۖ وَخَرَقُواْ لَهُۥ بَنِينَ وَبَنَٰتِۭ بِغَيۡرِ عِلۡمࣲۚ سُبۡحَٰنَهُۥ وَتَعَٰلَىٰ عَمَّا يَصِفُونَ
ਅਤੇ ਉਨ੍ਹਾਂ ਨੇ ਜਿੰਨ੍ਹਾਂ ਨੂੰ ਅੱਲਾਹ ਦਾ ਸ਼ਰੀਕ ਠਹਿਰਾਇਆ, ਜਦੋਂ' ਕਿ ਉਨ੍ਹਾਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੈ। ਉਨ੍ਹਾਂ ਨੇ ਨਾ ਸਮਝੀ ਵਿਚ ਉਸ ਦੇ ਪੁੱਤਰ ਅਤੇ ਧੀਆਂ ਬਣਾ ਦਿੱਤੀਆਂ। ਅੱਲਾਹ ਉਹ ਇਨ੍ਹਾਂ ਗੱਲਾਂ ਤੋਂ ਪਵਿੱਤਰ ਅਤੇ ਮਹਾਨ ਹੈ, ਜਿਹੜੀਆਂ ਉਸ ਬਾਰੇ ਇਹ ਬਿਆਨ ਕਰਦੇ ਹਨ।
Ayah 100بَدِيعُ ٱلسَّمَٰوَٰتِ وَٱلۡأَرۡضِۖ أَنَّىٰ يَكُونُ لَهُۥ وَلَدࣱ وَلَمۡ تَكُن لَّهُۥ صَٰحِبَةࣱۖ وَخَلَقَ كُلَّ شَيۡءࣲۖ وَهُوَ بِكُلِّ شَيۡءٍ عَلِيمࣱ
ਉਹ ਆਕਾਸ਼ਾਂ ਅਤੇ ਧਰਤੀ ਦਾ ਰਚਨਹਾਰ ਹੈ, ਉਸ ਦਾ ਕੋਈ ਪੁੱਤਰ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਸ ਦੀ ਕੋਈ ਪਤਨੀ ਹੀ ਨਹੀਂ। ਅਤੇ ਉਸ ਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ ਉਹ ਹਰ ਚੀਜ਼ ਨੂੰ ਸਮਝਣ ਵਾਲਾ ਹੈ।
Ayah 101ذَٰلِكُمُ ٱللَّهُ رَبُّكُمۡۖ لَآ إِلَٰهَ إِلَّا هُوَۖ خَٰلِقُ كُلِّ شَيۡءࣲ فَٱعۡبُدُوهُۚ وَهُوَ عَلَىٰ كُلِّ شَيۡءࣲ وَكِيلࣱ
ਇਹ ਤੁਹਾਡਾ ਰੱਬ ਅੱਲਾਹ ਹੈ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਹਰ ਚੀਜ਼ ਦਾ ਰਚਨਹਾਰ ਹੈ। ਇਸ ਲਈ' ਤੁਸੀਂ ਉਸ ਦੀ ਇਬਾਦਤ ਕਰੋ। ਇਹ ਸਿਫਤਾਂ ਦਾ ਮਾਲਕ ਸੱਚਾ ਪਾਤਸ਼ਾਹ ਹੈ।
Ayah 102لَّا تُدۡرِكُهُ ٱلۡأَبۡصَٰرُ وَهُوَ يُدۡرِكُ ٱلۡأَبۡصَٰرَۖ وَهُوَ ٱللَّطِيفُ ٱلۡخَبِيرُ
ਉਸ ਨੂੰ ਅੱਖਾਂ ਨਹੀਂ ਦੇਖਦੀਆਂ। ਪਰੰਤੂ ਉਹ ਨਜ਼ਰਾਂ ਤੱਕ ਪੁੱਜਦਾ ਹੈ। ਉਹ ਬੇਅੰਤ ਸੂਖਮਦਰਸ਼ੀ ਅਤੇ ਹਰ ਗੱਲ ਦੀ ਨਜ਼ਰ ਰੱਖਣ ਵਾਲਾ ਹੈ।
Ayah 103قَدۡ جَآءَكُم بَصَآئِرُ مِن رَّبِّكُمۡۖ فَمَنۡ أَبۡصَرَ فَلِنَفۡسِهِۦۖ وَمَنۡ عَمِيَ فَعَلَيۡهَاۚ وَمَآ أَنَا۠ عَلَيۡكُم بِحَفِيظࣲ
ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਅੱਖਾਂ ਖੌਲ੍ਹਣ ਵਾਲੇ ਫੁਰਮਾਨ ਦਾ ਪ੍ਰਕਾਸ਼ ਆ ਚੁੱਕਾ ਹੈ। ਇਸ ਲਈ ਜੋ ਅਕਲ ਤੋਂ ਕੰਮ ਲਵੇਗਾ, ਉਹ ਆਪਣਾ ਭਲਾ ਕਰੇਗਾ ਅਤੇ ਜਿਹੜਾ ਅੰਨ੍ਹਾ ਬਣੇਗਾ ਉਹ ਖੂਦ ਨੁਕਸਾਨ ਉਠਾਏਗਾ। ਮੈਂ ਤੁਹਾਡੇ ਉੱਪਰ ਕੋਈ ਨਿਗਰਾਨ ਨਹੀਂ ਹਾਂ।
Ayah 104وَكَذَٰلِكَ نُصَرِّفُ ٱلۡأٓيَٰتِ وَلِيَقُولُواْ دَرَسۡتَ وَلِنُبَيِّنَهُۥ لِقَوۡمࣲ يَعۡلَمُونَ
ਇਸ ਤਰ੍ਹਾਂ ਅਸੀਂ ਆਪਣੇ ਤਰਕ ਅਲੱਗ ਅਲੱਗ ਢੰਗਾਂ ਨਾਲ ਬਿਆਨ ਕਰਦੇ ਹਾਂ ਤਾਂ ਕਿ ਉਹ ਕਹਿਣ ਕਿ ਤੁਸੀਂ ਪੜ੍ਹ ਦਿੱਤਾ। ਅਤੇ ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਜਾਨਣਾ ਚਾਹੁੰਦੇ ਹਨ (ਇਸ ਨੂੰ) ਚੰਗੀ ਤਰ੍ਹਾਂ ਖੋਲ੍ਹ ਦੇਈਏ।
Ayah 105ٱتَّبِعۡ مَآ أُوحِيَ إِلَيۡكَ مِن رَّبِّكَۖ لَآ إِلَٰهَ إِلَّا هُوَۖ وَأَعۡرِضۡ عَنِ ٱلۡمُشۡرِكِينَ
ਤੁਸੀਂ ਬੱਸ ਉਸੇ ਚੀਜ਼ ਦਾ ਪਾਲਣ ਕਰੋ, ਜੋ ਤੁਹਾਡੇ ਰੱਬ ਵੱਲੋਂ, ਤੁਹਾਡੇ ਲਈ ਉਤਾਰੀ ਜਾ ਰਹੀ ਹੈ। ਉਸ ਤੋਂ ਸ਼ਿਨਾਂ ਕੋਈ ਪੂਜਣਯੋਗ ਨਹੀਂ ਅਤੇ ਬੁੱਤ ਪੂਜਣ ਵਾਲਿਆਂ ਵੱਲ ਧਿਆਨ ਨਾ ਦੇਵੋ।
Ayah 106وَلَوۡ شَآءَ ٱللَّهُ مَآ أَشۡرَكُواْۗ وَمَا جَعَلۡنَٰكَ عَلَيۡهِمۡ حَفِيظࣰ اۖ وَمَآ أَنتَ عَلَيۡهِم بِوَكِيلࣲ
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਹ ਲੋਕ ਉਸ ਦਾ ਸ਼ਰੀਕ ਨਾ ਬਣਾਉਂਦੇ। ਅਤੇ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਨਿਗਰਾਨ ਨਹੀਂ ਬਣਾਇਆ ਅਤੇ ਨਾ ਤੁਸੀਂ ਉਨ੍ਹਾਂ ਉੱਪਰ ਅਧਿਕਾਰੀ ਹੋ।
Ayah 107وَلَا تَسُبُّواْ ٱلَّذِينَ يَدۡعُونَ مِن دُونِ ٱللَّهِ فَيَسُبُّواْ ٱللَّهَ عَدۡوَۢا بِغَيۡرِ عِلۡمࣲۗ كَذَٰلِكَ زَيَّنَّا لِكُلِّ أُمَّةٍ عَمَلَهُمۡ ثُمَّ إِلَىٰ رَبِّهِم مَّرۡجِعُهُمۡ فَيُنَبِّئُهُم بِمَا كَانُواْ يَعۡمَلُونَ
ਅਤੇ ਅੱਲਾਹ ਤੋ ਬਿਨਾਂ ਜਿਸ ਨੂੰ ਇਹ ਲੋਕ ਪੁਕਾਰਦੇ ਹਨ, ਉਸ ਲਈ ਮਾੜੇ ਸ਼ਬਦ ਨਾ ਕਹੋਂ, ਨਹੀਂ ਤਾਂ ਇਹ ਲੋਕ ਅਗਿਆਨਤਾ ਦੇ ਕਾਰਨ ਹੱਦਾਂ ਲੰਘ ਕੇ ਅੱਲਾਹ ਨੂੰ ਮਾੜਾ ਬੋਲਣਗੇ। ਇਸ ਤਰ੍ਹਾਂ ਅਸੀਂ ਹਰੇਕ ਵਰਗ ਦੀ ਨਜ਼ਰ ਵਿੱਚ, ਉਨ੍ਹਾਂ ਦੇ ਕਰਮਾਂ ਨੂੰ ਮਨਮੋਹਕ ਬਣਾ ਦਿੱਤਾ ਹੈ। ਫਿਰ ਉਨ੍ਹਾਂ ਸਾਰਿਆਂ ਨੇ ਆਪਣੇ ਰੱਬ ਵੱਲ ਜਾਣਾ ਹੈ। ਉਸ ਵਖ਼ਤ ਅੱਲਾਹ ਉਨ੍ਹਾਂ ਨੂੰ ਦੱਸ ਦੇਵਾਂਗਾ ਜੋ ਉਹ ਕਰਦੇ ਰਹੇ ਸਨ।
Ayah 108وَأَقۡسَمُواْ بِٱللَّهِ جَهۡدَ أَيۡمَٰنِهِمۡ لَئِن جَآءَتۡهُمۡ ءَايَةࣱ لَّيُؤۡمِنُنَّ بِهَاۚ قُلۡ إِنَّمَا ٱلۡأٓيَٰتُ عِندَ ٱللَّهِۖ وَمَا يُشۡعِرُكُمۡ أَنَّهَآ إِذَا جَآءَتۡ لَا يُؤۡمِنُونَ
ਅਤੇ ਇਹ ਲੋਕ ਬੜੀ ਦ੍ਰਿੜਤਾ ਨਾਲ ਅੱਲਾਹ ਦੀ ਸਹੁੰ ਖਾ ਕੇ ਆਖਦੇ ਹਨ ਕਿ ਉਨ੍ਹਾਂ ਕੋਲ ਕੋਈ ਆਇਤ ਆ ਜਾਵੇ ਤਾਂ ਉਹ ਜ਼ਰੂਰ ਉਸ ਉੱਪਰ ਭਰੋਸਾ ਕਰਨਗੇ। ਆਖ ਦੇਵੋ ਕਿ ਨਿਸ਼ਾਨੀਆਂ ਤਾਂ ਅੱਲਾਹ ਦੇ ਕੋਲ ਹਨ। ਤੁਹਾਨੂੰ ਕੀ ਪਤਾ ਕਿ ਜੇਕਰ ਨਿਸ਼ਾਨੀਆਂ ਆ ਵੀ ਜਾਣ ਤਾਂ ਵੀ ਇਹ ਭਰੋਸਾ ਨਹੀਂ ਰੱਖਣਗੇ।
Ayah 109وَنُقَلِّبُ أَفۡـِٔدَتَهُمۡ وَأَبۡصَٰرَهُمۡ كَمَا لَمۡ يُؤۡمِنُواْ بِهِۦٓ أَوَّلَ مَرَّةࣲ وَنَذَرُهُمۡ فِي طُغۡيَٰنِهِمۡ يَعۡمَهُونَ
ਅਤੇ ਅਸੀਂ' ਉਨ੍ਹਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਸੋਚ ਨੂੰ ਪਲਟ ਦੇਵਾਂਗੇ ਜਿਵੇਂ ਕਿ ਇਹ ਲੋਕ ਉਸ ਦੇ ਉੱਪਰ ਪਹਿਲੀ ਵਾਰ ਹੀ ਈਮਾਨ ਨਹੀਂ ਲਿਆਏ। ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਅਵੱਗਿਆ ਵਿਚ ਭਟਕਦਾ ਛੱਡ ਦਿਆਂਗੇ।
Ayah 110۞وَلَوۡ أَنَّنَا نَزَّلۡنَآ إِلَيۡهِمُ ٱلۡمَلَٰٓئِكَةَ وَكَلَّمَهُمُ ٱلۡمَوۡتَىٰ وَحَشَرۡنَا عَلَيۡهِمۡ كُلَّ شَيۡءࣲ قُبُلࣰ ا مَّا كَانُواْ لِيُؤۡمِنُوٓاْ إِلَّآ أَن يَشَآءَ ٱللَّهُ وَلَٰكِنَّ أَكۡثَرَهُمۡ يَجۡهَلُونَ
ਅਤੇ ਜੇਕਰ ਅਤੇ ਅਸੀਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਸਾਹਮਣੇ ਇਕੱਠੀਆਂ ਕਰ ਦਿੰਦੇ ਤਾਂ ਵੀ ਇਹ ਲੋਕ ਭਰੋਸਾ ਕਰਨ ਵਾਲੇ ਨਹੀਂ ਸੀ। ਸਿਵਾਏ ਇਹ ਕਿ ਜੇ ਅੱਲਾਹ ਚਾਹੇ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਅਗਿਆਨਤਾ ਦੀਆਂ ਗੱਲਾਂ ਕਰਦੇ ਹਨ।
Ayah 111وَكَذَٰلِكَ جَعَلۡنَا لِكُلِّ نَبِيٍّ عَدُوࣰّ ا شَيَٰطِينَ ٱلۡإِنسِ وَٱلۡجِنِّ يُوحِي بَعۡضُهُمۡ إِلَىٰ بَعۡضࣲ زُخۡرُفَ ٱلۡقَوۡلِ غُرُورࣰ اۚ وَلَوۡ شَآءَ رَبُّكَ مَا فَعَلُوهُۖ فَذَرۡهُمۡ وَمَا يَفۡتَرُونَ
ਅਤੇ ਇਸ ਤਰ੍ਹਾਂ ਅਸੀ' ਲੜਾਕੇ ਮਨੁੱਖਾਂ ਅਤੇ ਲੜਾਕੇ ਜਿੰਨਾਂ ਨੂੰ ਹਰ ਇੱਕ ਪੈਗ਼ੰਬਰ ਦਾ ਦੁਸ਼ਮਨ ਬਣਾ ਦਿੱਤਾ। ਉਹ ਇੱਕ ਦੂਜੇ ਨੂੰ ਧੋਖਾ ਦੇਣ ਲਈ ਛਲ ਕਪਟ ਦੀਆਂ ਗੱਲਾਂ ਸਿਖਾਉਂਦੇ ਹਨ। ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਉਹ ਅਜਿਹਾ ਕਰ ਸਕਦੇ ਸੀ। ਇਸ ਲਈ ਉਨ੍ਹਾਂ ਨੂੰ ਛੱਡ ਦਿਓ ਤਾਂ ਕਿ ਉਹ ਝੂਠ ਬੰਨ੍ਹਦੇ ਰਹਿਣ।
Ayah 112وَلِتَصۡغَىٰٓ إِلَيۡهِ أَفۡـِٔدَةُ ٱلَّذِينَ لَا يُؤۡمِنُونَ بِٱلۡأٓخِرَةِ وَلِيَرۡضَوۡهُ وَلِيَقۡتَرِفُواْ مَا هُم مُّقۡتَرِفُونَ
ਅਤੇ ਅਜਿਹਾ ਇਸ ਲਈ ਹੈ ਕਿ ਉਸ ਦੇ ਵੱਲ ਉਨ੍ਹਾਂ ਲੋਕਾਂ ਦੇ ਦਿਲ ਝੁਕਣ ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਤਾਂ ਕਿ ਉਹ ਇਸ ਨੂੰ ਪਸੰਦ ਕਰਨ ਅਤੇ ਜਿਹੜੀ ਕਮਾਈ ਉਨ੍ਹਾਂ ਨੇ ਕਰਨੀ ਹੈ, ਉਹ ਕਰ ਲੈਣ।
Ayah 113أَفَغَيۡرَ ٱللَّهِ أَبۡتَغِي حَكَمࣰ ا وَهُوَ ٱلَّذِيٓ أَنزَلَ إِلَيۡكُمُ ٱلۡكِتَٰبَ مُفَصَّلࣰ اۚ وَٱلَّذِينَ ءَاتَيۡنَٰهُمُ ٱلۡكِتَٰبَ يَعۡلَمُونَ أَنَّهُۥ مُنَزَّلࣱ مِّن رَّبِّكَ بِٱلۡحَقِّۖ فَلَا تَكُونَنَّ مِنَ ٱلۡمُمۡتَرِينَ
ਕੀ ਸੈਂ' ਅੱਲਾਹ ਤੋਂ ਬਿਨਾਂ ਕਿਸੇ ਹੋਰ ਨੂੰ (ਫੈਸਲਾ ਕਰਨ ਵਾਲਾ) ਜੱਜ ਬਣਾਵਾਂ। ਹਾਲਾਂਕਿ ਉਸ ਨੇ ਤੁਹਾਡੇ ਵੱਲ ਸਪੱਸ਼ਟ ਕਿਤਾਬ ਉਤਾਰੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ। ਉਹ ਜਾਣਦੇ ਹਨ ਕਿ ਇਹ ਤੇਰੇ ਰੱਬ ਵੱਲੋਂ ਸੱਚਾਈ ਨਾਲ ਉਤਾਰੀ ਗਈ ਹੈ। ਇਸ ਲਈ ਤੁਸੀਂ ਸ਼ੰਕਾਂ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਣਾ।
Ayah 114وَتَمَّتۡ كَلِمَتُ رَبِّكَ صِدۡقࣰ ا وَعَدۡلࣰ اۚ لَّا مُبَدِّلَ لِكَلِمَٰتِهِۦۚ وَهُوَ ٱلسَّمِيعُ ٱلۡعَلِيمُ
ਅਤੇ ਤੁਹਾਡੇ ਰੱਬ ਦੀ ਗੱਲ ਪੂਰਨ ਰੂਪ ਵਿਚ ਸੱਚੀ ਅਤੇ ਇਨਸਾਫ ਵਾਲੀ ਹੈ। ਕੋਈ ਉਸ ਦੀ ਗੱਲ ਨੂੰ ਬਦਲਣ ਵਾਲਾ ਨਹੀਂ, ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
Ayah 115وَإِن تُطِعۡ أَكۡثَرَ مَن فِي ٱلۡأَرۡضِ يُضِلُّوكَ عَن سَبِيلِ ٱللَّهِۚ إِن يَتَّبِعُونَ إِلَّا ٱلظَّنَّ وَإِنۡ هُمۡ إِلَّا يَخۡرُصُونَ
ਅਤੇ ਜੇਕਰ ਤੁਸੀਂ ਉਨ੍ਹਾਂ ਬਹੁਗਿਣਤੀ ਲੋਕਾਂ ਦੇ ਕਹਿਣ ਉੱਪਰ ਚੱਲੋ। ਜਿਹੜੇ ਧਰਤੀ ਉੱਪਰ ਹਨ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਉਤੋਂ ਭਟਕਾ ਦੇਣਗੇ। ਕਿਉਂਕਿ ਉਹ ਸਿਰਫ਼ ਅਨੁਮਾਨ ਲਾਉਂਦੇ ਹਨ ਅਤੇ ਕਲਪਨਾਵਾਂ ਘੜਦੇ ਹਨ।
Ayah 116إِنَّ رَبَّكَ هُوَ أَعۡلَمُ مَن يَضِلُّ عَن سَبِيلِهِۦۖ وَهُوَ أَعۡلَمُ بِٱلۡمُهۡتَدِينَ
ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜੇ ਉਸ ਦੇ ਰਾਹ ਤੋਂ ਭਟਕੇ ਹੋਏ ਹਨ ਅਤੇ ਉਨ੍ਹਾਂਨੂੰ ਵੀ ਚੰਗੀ ਤਰ੍ਹਾ ਜਾਣਦਾ ਹੈ, ਜਿਹੜੇ ਉਸ ਦੇ ਮਾਰਗ ਤੇ ਚੱਲਦੇ ਹਨ।
Ayah 117فَكُلُواْ مِمَّا ذُكِرَ ٱسۡمُ ٱللَّهِ عَلَيۡهِ إِن كُنتُم بِـَٔايَٰتِهِۦ مُؤۡمِنِينَ
ਇਸ ਲਈ ਉਸ ਜਾਨਵਰ ਨੂੰ ਖਾ ਲਿਆ ਕਰੋ। ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੈ। ਜੇਕਰ ਤੁਸੀਂ ਉਸ ਦੀਆਂ ਆਇਤਾਂ ਉੱਪਰ ਭਰੋਸਾ ਰੱਖਦੇ ਹੋ।
Ayah 118وَمَا لَكُمۡ أَلَّا تَأۡكُلُواْ مِمَّا ذُكِرَ ٱسۡمُ ٱللَّهِ عَلَيۡهِ وَقَدۡ فَصَّلَ لَكُم مَّا حَرَّمَ عَلَيۡكُمۡ إِلَّا مَا ٱضۡطُرِرۡتُمۡ إِلَيۡهِۗ وَإِنَّ كَثِيرࣰ ا لَّيُضِلُّونَ بِأَهۡوَآئِهِم بِغَيۡرِ عِلۡمٍۚ إِنَّ رَبَّكَ هُوَ أَعۡلَمُ بِٱلۡمُعۡتَدِينَ
ਅਤੇ ਕੀ ਕਾਰਨ ਹੈ ਕਿ ਤੁਸੀਂ ਉਸ ਜਾਨਵਰ ਨੂੰ ਨਾ ਖਾਉਂ' ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੋਵੇ। ਹਾਲਾਂਕਿ ਅੱਲਾਹ ਨੇ ਉਹ ਢੀਜ਼ਾਂ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ ਜਿਹੜੀਆਂ ਉਸ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਪਰੰਤੂ ਇਸ ਦੇ ਕਿ ਉਸ ਲਈ ਤੁਸੀਂ ਮਜਬੂਰ ਨਾ ਹੋਵੋ। ਅਤੇ ਨਿਸ਼ਚੇ ਹੀ ਬਹੁਤ ਸਾਰੇ ਲੋਕ ਬਿਨਾਂ ਕਿਸੇ ਗਿਆਨ ਦੇ ਆਪਣੀਆਂ ਇਛਾਵਾਂ ਨਾਲ ਕੁਰਾਹੇ ਪੈਂਦੇ ਹਨ। ਬੇਸ਼ੱਕ ਤੁਹਾਡਾ ਰੱਬ (ਅੱਲਾਹ ਦੀਆਂ ਨਿਸ਼ਚਿਤ ਕੀਤੀਆਂ) ਹੱਦਾਂ ਤੋਂ ਪਾਰ ਲੰਘਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Ayah 119وَذَرُواْ ظَٰهِرَ ٱلۡإِثۡمِ وَبَاطِنَهُۥٓۚ إِنَّ ٱلَّذِينَ يَكۡسِبُونَ ٱلۡإِثۡمَ سَيُجۡزَوۡنَ بِمَا كَانُواْ يَقۡتَرِفُونَ
ਅਤੇ ਤੁਸੀਂ' ਪ੍ਰਗਟ ਅਤੇ ਲੂਕਵੇਂ' ਹਰ ਤਰ੍ਹਾਂ ਦੇ ਗੁਨਾਹਾਂ ਨੂੰ ਛੱਡ ਦਿਓ। ਜਿਹੜੇ ਲੋਕ ਪਾਪ ਕਮਾ ਰਹੇ ਹਨ। ਉਹ ਜਲਦੀ ਹੀ ਆਪਣੇ ਕੀਤੇ ਦੀ ਸਜ਼ਾ ਭੁਗਤਣਗੇ।
Ayah 120وَلَا تَأۡكُلُواْ مِمَّا لَمۡ يُذۡكَرِ ٱسۡمُ ٱللَّهِ عَلَيۡهِ وَإِنَّهُۥ لَفِسۡقࣱۗ وَإِنَّ ٱلشَّيَٰطِينَ لَيُوحُونَ إِلَىٰٓ أَوۡلِيَآئِهِمۡ لِيُجَٰدِلُوكُمۡۖ وَإِنۡ أَطَعۡتُمُوهُمۡ إِنَّكُمۡ لَمُشۡرِكُونَ
ਅਤੇ ਜੇਕਰ ਤੁਸੀਂ ਉਸ ਪਸ਼ੂ ਨੂੰ ਨਾ ਖਾਓ ਤਾਂ ਜਿਸ ਤੇ ਅੱਲਾਹ ਦਾ ਨਾਮ ਨਾ ਲਿਆ ਗਿਆ ਹੋਵੇ। ਯਕੀਨਨ ਇਹ ਅਵੱਗਿਆ ਹੈ। ਸ਼ੈਤਾਨ (ਗਲਤ ਗੱਲਾਂ) ਆਪਣੇ ਸਾਥੀਆਂ ਦੇ ਮਨਾਂ ਵਿਚ ਪਾ ਰਿਹਾ ਹੈ ਤਾਂ ਕਿ ਉਹ ਤੁਹਾਡੇ ਨਾਲ ਲੜਣ। ਅਤੇ ਤੁਸੀਂ ਉਨ੍ਹਾਂ ਦਾ ਕਹਿਣਾ ਮੰਨੋਂਗੇ ਤਾਂ ਤੁਸੀਂ ਵੀ ਉਸ ਦਾ ਸ਼ਰੀਕ ਠਹਿਰਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।
Ayah 121أَوَمَن كَانَ مَيۡتࣰ ا فَأَحۡيَيۡنَٰهُ وَجَعَلۡنَا لَهُۥ نُورࣰ ا يَمۡشِي بِهِۦ فِي ٱلنَّاسِ كَمَن مَّثَلُهُۥ فِي ٱلظُّلُمَٰتِ لَيۡسَ بِخَارِجࣲ مِّنۡهَاۚ كَذَٰلِكَ زُيِّنَ لِلۡكَٰفِرِينَ مَا كَانُواْ يَعۡمَلُونَ
ਕੀ ਉਹ ਬੰਦਾ ਜਿਹੜਾ ਮੁਰਦਾ ਸੀ, ਫਿਰ ਅਸੀਂ ਉਸ ਨੂੰ ਜੀਵਨ ਦਿੱਤਾ ਅਤੇ ਉਸ ਨੂੰ ਇੱਕ ਪ੍ਰਕਾਸ਼ ਵੀ ਦਿੱਤਾ ਜਿਸ ਨਾਲ ਉਹ ਲੋਕਾਂ ਵਿਚ ਚੱਲਦਾ ਹੈ। ਉਹ ਉਸ ਬੰਦੇ ਦੀ ਤਰ੍ਹਾਂ ਹੋ ਸਕਦਾ ਹੈ ਜੋ ਹਨੇਰੇ ਵਿਚ ਪਿਆ ਹੈ। ਉਹ ਉਸ ਤੋਂ ਨਿਕਲਣ ਵਾਲਾ ਨਹੀਂ। ਇਸ ਤਰ੍ਹਾਂ ਇਨਕਾਰੀਆਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੰਮ ਅਕਰਸ਼ਕ ਬਣਾ ਦਿੱਤੇ ਗਏ ਹਨ।
Ayah 122وَكَذَٰلِكَ جَعَلۡنَا فِي كُلِّ قَرۡيَةٍ أَكَٰبِرَ مُجۡرِمِيهَا لِيَمۡكُرُواْ فِيهَاۖ وَمَا يَمۡكُرُونَ إِلَّا بِأَنفُسِهِمۡ وَمَا يَشۡعُرُونَ
ਇਸ ਤਰ੍ਹਾਂ ਹਰੇਕ ਬਸਤੀ ਵਿਚ ਅਸੀਂ ਵੱਡੇ ਵੱਡੇ ਪਾਪੀਆਂ ਦੇ ਮੁੱਖੀ ਬਣਾ ਦਿੱਤੇ ਹਨ ਤਾਂ ਕਿ ਉਹ ਮੱਕਾਰੀ ਕਰਨ। ਹਾਲਾਂਕਿ ਜੋ ਮੱਕਾਰੀਆਂ ਉਹ ਕਰਦੇ ਹਨ ਉਹ ਆਪਣੇ ਹੀ ਖਿਲਾਫ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਦੀ ਸਮਝ ਹੀ ਨਹੀਂ।
Ayah 123وَإِذَا جَآءَتۡهُمۡ ءَايَةࣱ قَالُواْ لَن نُّؤۡمِنَ حَتَّىٰ نُؤۡتَىٰ مِثۡلَ مَآ أُوتِيَ رُسُلُ ٱللَّهِۘ ٱللَّهُ أَعۡلَمُ حَيۡثُ يَجۡعَلُ رِسَالَتَهُۥۗ سَيُصِيبُ ٱلَّذِينَ أَجۡرَمُواْ صَغَارٌ عِندَ ٱللَّهِ وَعَذَابࣱ شَدِيدُۢ بِمَا كَانُواْ يَمۡكُرُونَ
ਅਤੇ ਜਦੋਂ' ਉਨ੍ਹਾਂ ਕੋਲ ਕੋਈ ਆਇਤ ਆਉਂਦੀ ਹੈ ਤਾਂ ਉਹ ਆਖਦੇ ਹਨ, ਕਿ ਅਸੀਂ ਉਨ੍ਹਾਂ ਚਿਰ ਕਦੇ ਵੀ ਨਹੀਂ ਮੰਨਾਂਗੇ ਜਿਨ੍ਹਾਂ ਚਿਰ ਸਾਨੂੰ ਉਹੀ ਨਾ ਦਿੱਤਾ ਜਾਵੇ ਜਿਹੜਾ ਅੱਲਾਹ ਦੇ ਪੈਰੰਬਰਾਂ ਨੂੰ ਦਿੱਤਾ ਗਿਆ ਹੈ। ਅੱਲਾਹ ਹੀ ਬਿਹਤਰ ਜਾਣਦਾ ਹੈ ਕਿ ਉਹ ਆਪਣੀ ਹੈਗ਼ੰਬਰੀ ਕਿਸ ਨੂੰ ਬਖਸ਼ੇ। ਜਿਹੜੇ ਲੋਕ ਗੁਨਾਹਗ਼ਾਰ ਹਨ ਜ਼ਰੂਰ ਉਨ੍ਹਾਂ ਨੂੰ ਅੱਲਾਹ ਕੋਲੋਂ ਅਪਮਾਨਿਤ ਹੋਣਾ ਪਵੇਗਾ ਅਤੇ ਕਠੋਰ ਸਜ਼ਾ ਵੀ ਮਿਲੇਗੀ ਇਸ ਕਾਰਨ ਇਹ ਮੱਕਾਰੀਆਂ ਰੱਚਦੇ ਸਨ।
Ayah 124فَمَن يُرِدِ ٱللَّهُ أَن يَهۡدِيَهُۥ يَشۡرَحۡ صَدۡرَهُۥ لِلۡإِسۡلَٰمِۖ وَمَن يُرِدۡ أَن يُضِلَّهُۥ يَجۡعَلۡ صَدۡرَهُۥ ضَيِّقًا حَرَجࣰ ا كَأَنَّمَا يَصَّعَّدُ فِي ٱلسَّمَآءِۚ كَذَٰلِكَ يَجۡعَلُ ٱللَّهُ ٱلرِّجۡسَ عَلَى ٱلَّذِينَ لَا يُؤۡمِنُونَ
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਕਰਨਾ ਤਾਂ ਉਸ ਦਾ ਦਿਲ ਇਸਲਾਮ ਲਈ ਖੋਲ੍ਹ ਦਿੰਦਾ ਹੈ। ਅਤੇ ਜਿਸ ਨੂੰ ਕੁਰਾਹੇ ਪਾਉਣਾ ਚਾਹੁੰਦਾ ਹੈ ਤਾਂ ਉਸ ਵੇ ਦਿਲ ਨੂੰ ਤੰਗ ਕਰ ਦਿੰਦਾ ਹੈ ਜਿਵੇਂ ਉਸ ਨੂੰ ਆਕਾਸ਼ ਵਿਚ ਚੜ੍ਹਨਾ ਹੈ ਰਿਹਾ ਹੋਵੇ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਗੰਦਗੀ ਭਰ ਦਿੰਦਾ ਹੈ, ਜਿਹੜੇ ਈਮਾਨ ਨਹੀਂ ਲਿਆਉਂਦੇ।
Ayah 125وَهَٰذَا صِرَٰطُ رَبِّكَ مُسۡتَقِيمࣰ اۗ قَدۡ فَصَّلۡنَا ٱلۡأٓيَٰتِ لِقَوۡمࣲ يَذَّكَّرُونَ
ਅਤੇ ਇਹ ਹੀ ਤੁਹਾੜੇ ਰੱਬ ਵੱਲੋਂ ਸਿੱਧਾ ਰਾਹ ਹੈ। ਅਸੀਂ ਚਿੰਤਨ ਕਰਨ ਵਾਲਿਆਂ ਲਈ ਆਇਤਾਂ ਖੌਲ੍ਹ ਦਿੱਤੀਆਂ ਹਨ।
Ayah 126۞لَهُمۡ دَارُ ٱلسَّلَٰمِ عِندَ رَبِّهِمۡۖ وَهُوَ وَلِيُّهُم بِمَا كَانُواْ يَعۡمَلُونَ
ਉਨ੍ਹਾਂ ਦੇ ਰੱਬ ਦੇ ਕੋਲ ਉਨ੍ਹਾਂ ਲਈ ਸ਼ਾਂਤੀ ਦਾ ਟਿਕਾਣਾ ਹੈ ਅਤੇ ਉਹ ਉਨ੍ਹਾਂ ਦਾ ਸਾਥੀ ਹੈ ਉਨ੍ਹਾਂ ਕੰਮਾਂ ਲਈ ਜਿਹੜੇ ਉਹ ਕਰਦੇ ਰਹੇ ਹਨ।
Ayah 127وَيَوۡمَ يَحۡشُرُهُمۡ جَمِيعࣰ ا يَٰمَعۡشَرَ ٱلۡجِنِّ قَدِ ٱسۡتَكۡثَرۡتُم مِّنَ ٱلۡإِنسِۖ وَقَالَ أَوۡلِيَآؤُهُم مِّنَ ٱلۡإِنسِ رَبَّنَا ٱسۡتَمۡتَعَ بَعۡضُنَا بِبَعۡضࣲ وَبَلَغۡنَآ أَجَلَنَا ٱلَّذِيٓ أَجَّلۡتَ لَنَاۚ قَالَ ٱلنَّارُ مَثۡوَىٰكُمۡ خَٰلِدِينَ فِيهَآ إِلَّا مَا شَآءَ ٱللَّهُۚ إِنَّ رَبَّكَ حَكِيمٌ عَلِيمࣱ
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ, ਹੇ ਜਿੰਨਾਂ ਦੇ ਝੁੰਡੋ! ਤੁਸੀਂ ਮਨੁੱਖਾਂ ਵਿੱਚੋਂ ਬਹੁਤ ਲੈ ਲਏ। ਅਤੇ ਮਨੁੱਖਾਂ ਵਿਚੋਂ ਉਨ੍ਹਾਂ ਦੇ ਸਾਥੀ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਅਸੀਂ ਇੱਕ ਦੂਜੇ ਨੂੰ ਵਰਤਿਆ ਅਤੇ ਅਸੀਂ ਪਹੁੰਚ ਗਏ ਆਪਣੇ ਉਸ ਵਾਅਦੇ ਤੇ ਜਿਹੜਾ ਤੂੰ ਸਾਡੇ ਲਈ ਨੀਯਤ ਕੀਤਾ ਸੀ। ਅੱਲਾਹ ਆਖੇਗਾ, ਕਿ ਹੁਣ ਤੁਹਾਡਾ ਟਿਕਾਣਾ ਅੱਗ ਹੈ। ਤੁਸੀਂ ਸਦਾ ਹੀ ਇਸ ਅੱਗ ਵਿਚ ਰਹੋਗੇ, ਪਰ ਜੇ ਅੱਲਾਹ ਚਾਹੇ। ਬੇਸ਼ੱਕ ਅੱਲਾਹ ਤੁਹਾਡਾ ਰੱਬ, ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ।
Ayah 128وَكَذَٰلِكَ نُوَلِّي بَعۡضَ ٱلظَّٰلِمِينَ بَعۡضَۢا بِمَا كَانُواْ يَكۡسِبُونَ
ਅਤੇ ਇਸ ਤਰ੍ਹਾਂ ਅਸੀਂ ਪਾਪੀਆਂ ਨੂੰ ਇੱਕ ਦੂਸਰੇ ਦੇ ਨਾਲ ਮਿਲਾ ਦੇਵਾਂਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਉਹ ਕਰਦੇ ਰਹੇ ਹਨ।
Ayah 129يَٰمَعۡشَرَ ٱلۡجِنِّ وَٱلۡإِنسِ أَلَمۡ يَأۡتِكُمۡ رُسُلࣱ مِّنكُمۡ يَقُصُّونَ عَلَيۡكُمۡ ءَايَٰتِي وَيُنذِرُونَكُمۡ لِقَآءَ يَوۡمِكُمۡ هَٰذَاۚ قَالُواْ شَهِدۡنَا عَلَىٰٓ أَنفُسِنَاۖ وَغَرَّتۡهُمُ ٱلۡحَيَوٰةُ ٱلدُّنۡيَا وَشَهِدُواْ عَلَىٰٓ أَنفُسِهِمۡ أَنَّهُمۡ كَانُواْ كَٰفِرِينَ
ਹੇ ਜਿੰਨੇਂ ਅਤੇ ਇਨਸਾਨਾਂ ਦੇ ਝੁੰਡੋ! ਕੀ ਤੁਹਾਡੇ ਕੋਲ ਤੁਹਾਡੇ ਵਿਚੋਂ ਹੀ ਪੈਗੰਬਰ ਨਹੀਂ ਆਏ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਂਦੇ ਸੀ ਅਤੇ ਤੁਹਾਨੂੰ ਉਸ ਦਿਨ ਦੇ ਆਉਣ ਤੋਂ ਡਰਾਉਂਦੇ ਸੀ। ਉਹ ਕਹਿਣਗੇ ਕਿ ਅਸੀਂ ਖੁਦ ਆਪਣੇ ਵਿਰੁੱਧ ਗਵਾਹ ਹਾਂ। ਅਤੇ ਉਨ੍ਹਾਂ ਨੂੰ ਸੰਸਾਰੀ ਜੀਵਨ ਨੇ ਧੋਖੇ ਵਿਚ ਪਾ ਰੱਖਿਆ। ਅਤੇ ਉਹ ਆਪਣੇ ਹੀ ਵਿਰੁੱਧ ਖ਼ੂਦ ਗਵਾਹੀ ਦੇਣਗੇ ਕਿ ਅਸੀਂ ਇਨਕਾਰੀ ਸੀ।
Ayah 130ذَٰلِكَ أَن لَّمۡ يَكُن رَّبُّكَ مُهۡلِكَ ٱلۡقُرَىٰ بِظُلۡمࣲ وَأَهۡلُهَا غَٰفِلُونَ
ਇਹ ਇਸ ਕਾਰਨ ਕਿ ਤੁਹਾਡਾ ਰੱਬ ਬਸਤੀਆਂ ਨੂੰ ਉਨ੍ਹਾਂ ਦੇ ਜ਼ੁਲਮਾਂ ਲਈ ਇਸ ਹਾਲਤ ਵਿਚ ਨਸ਼ਟ ਕਰਨ ਵਾਲਾ ਨਹੀਂ ਕਿ ਉਥੋਂ ਦੇ ਲੋਕ ਅਨਜਾਣ ਹੋਣ।
Ayah 131وَلِكُلࣲّ دَرَجَٰتࣱ مِّمَّا عَمِلُواْۚ وَمَا رَبُّكَ بِغَٰفِلٍ عَمَّا يَعۡمَلُونَ
ਅਤੇ ਹਰੇਕ ਬੰਦੇ ਲਈ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਦਰਜੇ ਹਨ ਅਤੇ ਤੁਹਾਡਾ ਰੱਬ ਲੋਕਾਂ ਦੇ ਕਰਮਾਂ ਤੋਂ ਅਨਜਾਣ ਨਹੀਂ।
Ayah 132وَرَبُّكَ ٱلۡغَنِيُّ ذُو ٱلرَّحۡمَةِۚ إِن يَشَأۡ يُذۡهِبۡكُمۡ وَيَسۡتَخۡلِفۡ مِنۢ بَعۡدِكُم مَّا يَشَآءُ كَمَآ أَنشَأَكُم مِّن ذُرِّيَّةِ قَوۡمٍ ءَاخَرِينَ
ਅਤੇ ਤੁਹਾਡਾ ਪਾਲਣਹਾਰ ਰੱਬ ਬੇਪਰਵਾਹ ਅਤੇ ਦਿਆਲੂ ਹੈ। ਜੇਕਰ ਉਹ ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ ਚੁੱਕ ਲਵੇ ਅਤੇ ਤੁਹਾੜੇ ਤੋਂ ਬਾਅਦ ਜਿਸ ਨੂੰ ਚਾਹੇ ਤੁਹਾਡੀ ਜਗ੍ਹਾ ਉੱਤੇ ਰੱਖ ਦੇਵੇ ਜਿਸ ਤਰ੍ਹਾਂ ਉਸ ਨੇ ਤੁਹਾਨੂੰ ਦੂਸਰਿਆਂ ਦੀ ਪੀੜ੍ਹੀ ਵਿਚੋਂ ਪੈਦਾ ਕੀਤਾ ਹੈ।
Ayah 133إِنَّ مَا تُوعَدُونَ لَأٓتࣲۖ وَمَآ أَنتُم بِمُعۡجِزِينَ
ਜਿਸ ਚੀਜ਼ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਉਹ ਆ ਕੇ ਰਹੇਗੀ, ਅਤੇ ਤੁਸੀਂ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ।
Ayah 134قُلۡ يَٰقَوۡمِ ٱعۡمَلُواْ عَلَىٰ مَكَانَتِكُمۡ إِنِّي عَامِلࣱۖ فَسَوۡفَ تَعۡلَمُونَ مَن تَكُونُ لَهُۥ عَٰقِبَةُ ٱلدَّارِۚ إِنَّهُۥ لَا يُفۡلِحُ ٱلظَّٰلِمُونَ
ਆਖੋਂ, ਹੇ ਲੋਕੋ! ਤੁਸੀਂ ਆਪਣੀ ਜਗ੍ਹਾ ਕਰਮ ਕਰਦੇ ਰਹੋ। ਮੈਂ ਵੀ ਕਰਮ ਕਰ ਰਿਹਾ ਹਾਂ। ਤੁਸੀਂ ਜਲਦੀ ਹੀ ਸਮਝ ਲਵੌਗੇ ਕਿ ਫੈਸਲਾ ਕਿਸ ਦੇ ਪੱਖ ਵਿਚ ਹੈ। ਬੇਸ਼ੱਕ ਜ਼ਾਲਿਮ ਕਦੇ ਸਫ਼ਲਤਾ ਨਹੀਂ ਪਾ ਸਕਦੇ।
Ayah 135وَجَعَلُواْ لِلَّهِ مِمَّا ذَرَأَ مِنَ ٱلۡحَرۡثِ وَٱلۡأَنۡعَٰمِ نَصِيبࣰ ا فَقَالُواْ هَٰذَا لِلَّهِ بِزَعۡمِهِمۡ وَهَٰذَا لِشُرَكَآئِنَاۖ فَمَا كَانَ لِشُرَكَآئِهِمۡ فَلَا يَصِلُ إِلَى ٱللَّهِۖ وَمَا كَانَ لِلَّهِ فَهُوَ يَصِلُ إِلَىٰ شُرَكَآئِهِمۡۗ سَآءَ مَا يَحۡكُمُونَ
ਅਤੇ ਅੱਲਾਹ ਨੇ ਜਿਹੜੀ ਖੇਤੀ ਅਤੇ ਪਸ਼ੂ ਪੈਦਾ ਕੀਤੇ ਉਸ ਵਿਚੋਂ ਉਨ੍ਹਾਂ ਨੇ ਅੱਲਾਹ ਦਾ ਕੁਝ ਹਿੱਸਾ ਰਾਖਵਾਂ ਕੀਤਾ ਹੈ। ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦਾ ਹਿੱਸਾ ਹੈ। ਉਨ੍ਹਾਂ ਦੀ ਕਲਪਣਾ ਦੇ ਅਨੁਸਾਰ ਇਹ ਹਿੱਸਾ ਸਾਡੇ ਸਾਂਝੀਦਾਰਾਂ ਦਾ ਹੈ। ਫਿਰ ਜਿਹੜਾ ਹਿੱਸਾ ਉਨ੍ਹਾਂ ਦੇ ਸਾਂਝੀਦਾਰਾਂ ਦਾ ਹੁੰਦਾ ਹੈ, ਉਹ ਤਾਂ ਅੱਲਾਹ ਤੱਕ ਪਹੁੰਚਦਾ ਹੀ ਨਹੀਂ ਅਤੇ ਜਿਹੜਾ ਹਿੱਸਾ ਅੱਲਾਹ ਦਾ ਹੈ, ਉਹ ਉਨ੍ਹਾਂ ਦੇ ਸਾਂਝੀਦਾਰਾਂ ਤੱਕ ਪਹੁੰਚ ਜਾਂਦਾ ਹੈ। ਕਿਹੋ ਜਿਹਾ ਬੁਰਾ ਨਿਰਣਾ ਹੈ, ਜਿਹੜਾ ਇਹ ਲੋਕ ਕਰਦੇ ਹਨ।
Ayah 136وَكَذَٰلِكَ زَيَّنَ لِكَثِيرࣲ مِّنَ ٱلۡمُشۡرِكِينَ قَتۡلَ أَوۡلَٰدِهِمۡ شُرَكَآؤُهُمۡ لِيُرۡدُوهُمۡ وَلِيَلۡبِسُواْ عَلَيۡهِمۡ دِينَهُمۡۖ وَلَوۡ شَآءَ ٱللَّهُ مَا فَعَلُوهُۖ فَذَرۡهُمۡ وَمَا يَفۡتَرُونَ
ਇਸ ਤਰ੍ਹਾਂ ਬਹੁਤ ਸਾਰੇ ਸਾਂਝੀਦਾਰ ਬਨਾਉਣ ਵਾਲਿਆਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਸਾਂਝੀਦਾਰਾਂ ਨੇ ਆਪਣੀ ਔਲਾਦ ਦੀ ਹੱਤਿਆ ਨੂੰ ਦਿਲਚਸਪ ਬਣਾ ਦਿੱਤਾ ਹੈ, ਤਾਂ ਕਿ ਉਨ੍ਹਾਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਲਈ ਉਨ੍ਹਾਂ ਦੇ ਧਰਮ ਨੂੰ ਸ਼ੱਕੀ ਬਣਾ ਦੇਣ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਅਜਿਹਾ ਨਾ ਕਰਦੇ। ਇਸ ਲਈ ਉਨ੍ਹਾਂ ਨੂੰ ਛੱਡ ਦੇਵੋ ਤਾਂ ਕਿ ਉਹ ਆਪਣੇ ਝੂਠ ਵਿਚ ਲੱਗੇ ਰਹਿਣ।
Ayah 137وَقَالُواْ هَٰذِهِۦٓ أَنۡعَٰمࣱ وَحَرۡثٌ حِجۡرࣱ لَّا يَطۡعَمُهَآ إِلَّا مَن نَّشَآءُ بِزَعۡمِهِمۡ وَأَنۡعَٰمٌ حُرِّمَتۡ ظُهُورُهَا وَأَنۡعَٰمࣱ لَّا يَذۡكُرُونَ ٱسۡمَ ٱللَّهِ عَلَيۡهَا ٱفۡتِرَآءً عَلَيۡهِۚ سَيَجۡزِيهِم بِمَا كَانُواْ يَفۡتَرُونَ
ਅਤੇ ਕਹਿੰਦੇ ਹਨ ਕਿ ਇਹ ਪਸੂ ਅਤੇ ਖੇਤੀ ਵਿਵਰਜਿਤ ਹੈ। ਉਨ੍ਹਾਂ ਨੂੰ ਕੋਈ ਨਹੀਂ ਖਾ ਸਕਦਾ ਸਿਵਾਏ ਉਸ ਦੇ ਜਿਸ ਨੂੰ ਅਸੀਂ ਆਪਣੇਂ ਅੰਦਾਜੇ ਅਨੁਸਾਰ ਚਾਹੀਏ। ਕੁਝ ਚਾਰਪਾਏ ਪਸ਼ੂ ਅਜਿਹੇ ਹਨ ਜਿਨ੍ਹਾਂ ਦੀ ਸਵਾਰੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁਝ ਪਸੂ ਅਜਿਹੇ ਹਨ ਜਿਨ੍ਹਾਂ ਨੰ (ਜਿਹਾ ਕਰਦੇ ਸਮੇਂ) ਅੱਲਾਹ ਦਾ ਨਾਮ ਨਹੀਂ ਲੈਂਦੇ। ਇਹ ਸਭ ਉਨ੍ਹਾਂ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਹੈ। ਅੱਲਾਹ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਝੂਠ ਦੀ ਸਜ਼ਾ ਦੇਵੈਗਾ।
Ayah 138وَقَالُواْ مَا فِي بُطُونِ هَٰذِهِ ٱلۡأَنۡعَٰمِ خَالِصَةࣱ لِّذُكُورِنَا وَمُحَرَّمٌ عَلَىٰٓ أَزۡوَٰجِنَاۖ وَإِن يَكُن مَّيۡتَةࣰ فَهُمۡ فِيهِ شُرَكَآءُۚ سَيَجۡزِيهِمۡ وَصۡفَهُمۡۚ إِنَّهُۥ حَكِيمٌ عَلِيمࣱ
ਅਤੇ ਉਹ ਕਹਿੰਦੇ ਹਨ ਕਿ ਜਿਹੜੇ ਫਲਾਨੇ ਪ੍ਰਕਾਰ ਦੇ ਪਸ਼ੂਆਂ ਦੇ ਪੇਟ ਵਿਚ਼ (ਬੱਚਾ) ਹੈ। ਉਹ ਸਾਡੇ ਪੁਰਸ਼ਾਂ ਲਈ ਹਲਾਲ ਹੈ ਅਤੇ ਸਾਡੀਆਂ ਔਰਤਾਂ ਲਈ ਹਰਾਮ। ਜੇਕਰ ਉਹ ਮੁਰਦਾ ਹੋਵੇ ਤਾਂ ਸਭ ਹਿੱਸੇਦਾਰ ਹਨ। ਅੱਲਾਹ ਜਲਦੀ ਹੀ ਉਨ੍ਹਾਂ ਦੇ ਇਸ ਕਥਨ ਲਈ ਵੀ ਸਜ਼ਾ ਦੇਵੇਗਾ। ਬੇਸ਼ੱਕ ਅੱਲਾਹ ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ।
Ayah 139قَدۡ خَسِرَ ٱلَّذِينَ قَتَلُوٓاْ أَوۡلَٰدَهُمۡ سَفَهَۢا بِغَيۡرِ عِلۡمࣲ وَحَرَّمُواْ مَا رَزَقَهُمُ ٱللَّهُ ٱفۡتِرَآءً عَلَى ٱللَّهِۚ قَدۡ ضَلُّواْ وَمَا كَانُواْ مُهۡتَدِينَ
ਜਿਲ੍ਹਾਂ ਲੋਕਾਂ ਨੇ ਬਿਨਾ ਕਿਸੇ ਗਿਆਨ ਦੇ ਨਾ ਸਮਝੀ ਵਿਚ ਪੈ ਕੇ ਆਪਣੀ ਹੀ ਔਲਾਵ ਦੀ ਹੱਤਿਆ ਕੀਤੀ ਉਹ ਘਾਟੇ ਵਿਚ ਹੈ ਗਏ। ਅਤੇ ਉਨ੍ਹਾਂ ਨੇ ਉਸ ਰਿਜ਼ਕ ਨੂੰ ਹਰਾਮ ਕਰ ਲਿਆ, ਜਿਹੜਾ ਅੱਲਾਹ ਨੇ ਉਨ੍ਹਾਂ ਨੂੰ ਦਿੱਤਾ ਸੀ। ਅੱਲਾਹ ਉੱਪਰ ਦੋਸ਼ ਮੜ੍ਹਦੇ ਉਹ ਭਟਕ ਗਏ ਅਤੇ ਉਹ ਸ੍ਰੇਸ਼ਟ ਮਾਰਗ ਪ੍ਰਾਪਤ ਕਰਨ ਵਾਲੇ ਨਾ ਬਣੇ।
Ayah 140۞وَهُوَ ٱلَّذِيٓ أَنشَأَ جَنَّٰتࣲ مَّعۡرُوشَٰتࣲ وَغَيۡرَ مَعۡرُوشَٰتࣲ وَٱلنَّخۡلَ وَٱلزَّرۡعَ مُخۡتَلِفًا أُكُلُهُۥ وَٱلزَّيۡتُونَ وَٱلرُّمَّانَ مُتَشَٰبِهࣰ ا وَغَيۡرَ مُتَشَٰبِهࣲۚ كُلُواْ مِن ثَمَرِهِۦٓ إِذَآ أَثۡمَرَ وَءَاتُواْ حَقَّهُۥ يَوۡمَ حَصَادِهِۦۖ وَلَا تُسۡرِفُوٓاْۚ إِنَّهُۥ لَا يُحِبُّ ٱلۡمُسۡرِفِينَ
ਅਤੇ ਉਹ ਅੱਲਾਹ ਹੀ ਹੈ, ਜਿਸ ਨੇ ਬਾਗ਼ ਪੈਦਾ ਕੀਤੇ, ਕੁਝ ਛੱਤਰੀਆਂ ਤੇ ਚੜ੍ਹੇ ਅਤੇ ਕੁਝ ਨਹੀਂ ਚੜ੍ਹੇ ਅਤੇ ਖਜੂਰਾਂ ਦੇ ਦਰੱਖਤ ਤੇ ਖੇਤ ਜਿਨ੍ਹਾਂ ਦੇ ਫ਼ਲ ਵੱਖਰੇ ਵੱਖਰੇ ਹੁੰਦੇ ਹਨ ਅਤੇ ਜੈਤੂਨ ਅਤੇ ਅਨਾਰ ਜਿਹੜੇ ਮਿਲਦੇ ਜੁਲਦੇ ਵੀ ਹਨ ਅਤੇ ਭਿੰਨ ਵੀ। ਜਦੋਂ ਉਹ ਫ਼ਲ ਪੱਕਣ, ਖਾਓ ਇਨ੍ਹਾਂ ਦੀ ਪੈਦਾਵਰ ਅਤੇ ਅੱਲਾਹ ਦਾ ਹਿੱਸਾ ਵੀ ਕੱਟਣ ਦੇ ਦਿਨ ਅਦਾ ਕਰੋ। ਬੇਕਾਰ ਨਾ ਜਾਣ ਦੇਵੋ, ਕਿ ਅੱਲਾਹ ਬੇਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
Ayah 141وَمِنَ ٱلۡأَنۡعَٰمِ حَمُولَةࣰ وَفَرۡشࣰ اۚ كُلُواْ مِمَّا رَزَقَكُمُ ٱللَّهُ وَلَا تَتَّبِعُواْ خُطُوَٰتِ ٱلشَّيۡطَٰنِۚ إِنَّهُۥ لَكُمۡ عَدُوࣱّ مُّبِينࣱ
ਅਤੇ ਉਸ ਨੇ ਪਸ਼ੂਆਂ ਵਿਚ ਭਾਰ ਚੁੱਕਣ ਵਾਲੇ ਵੀ ਹੈਦਾ ਕੀਤੇ ਅਤੇ ਧਰਤੀ ਨਾਲ ਲੱਗੇ ਛੋਟੇ ਵੀ ਉਨ੍ਹਾਂ ਵਸਤੂਆਂ ਨੂੰ ਖਾਵੋ ਜਿਹੜੀਆਂ ਅੱਲਾਹ ਨੇ ਤੁਹਾਨੂੰ ਦਿੱਤੀਆਂ ਹਨ। ਅਤੇ ਸ਼ੈਤਾਨ ਦੇ ਹੁਕਮ ਦਾ ਪਾਲਣ ਨਾ ਕਰੋ। ਉਹ ਤੁਹਾਡਾ ਪ੍ਰਤੱਖ ਵੈਰੀ ਹੈ।
Ayah 142ثَمَٰنِيَةَ أَزۡوَٰجࣲۖ مِّنَ ٱلضَّأۡنِ ٱثۡنَيۡنِ وَمِنَ ٱلۡمَعۡزِ ٱثۡنَيۡنِۗ قُلۡ ءَآلذَّكَرَيۡنِ حَرَّمَ أَمِ ٱلۡأُنثَيَيۡنِ أَمَّا ٱشۡتَمَلَتۡ عَلَيۡهِ أَرۡحَامُ ٱلۡأُنثَيَيۡنِۖ نَبِّـُٔونِي بِعِلۡمٍ إِن كُنتُمۡ صَٰدِقِينَ
ਅੱਲਾਹ ਨੇ ਅੱਠ ਜੋੜੇ ਪੈਦਾ ਕੀਤੇ। ਦੋ ਭੇਡਾਂ ਦੀ ਜਾਤੀ ਵਿਚੋ ਅਤੇ ਦੋ ਬੱਕਰੀ ਦੀ ਜਾਤੀ ਵਿਚੋਂ'। ਪੁੱਛੋ ਕਿ ਅੱਲਾਹ ਨੇ ਦੋਵੇਂ ਨਰ ਹਰਾਮ ਕੀਤੇ ਹਨ ਜਾਂ ਢੋਵੇਂ ਮਾਦਾ। ਜਾਂ ਉਹ ਬੱਚੇ ਜਿਹੜੇ ਭੇਡਾਂ ਅਤੇ ਬੱਕਰੀਆਂ ਦੇ ਪੇਟ ਵਿਚ ਹਨ। ਮੈਨੂੰ ਪ੍ਰਮਾਣ ਸਹਿਤ ਦੱਸੋਂ, ਜੇਕਰ ਤੁਸੀਂ ਸੱਚੇ ਹੋ।
Ayah 143وَمِنَ ٱلۡإِبِلِ ٱثۡنَيۡنِ وَمِنَ ٱلۡبَقَرِ ٱثۡنَيۡنِۗ قُلۡ ءَآلذَّكَرَيۡنِ حَرَّمَ أَمِ ٱلۡأُنثَيَيۡنِ أَمَّا ٱشۡتَمَلَتۡ عَلَيۡهِ أَرۡحَامُ ٱلۡأُنثَيَيۡنِۖ أَمۡ كُنتُمۡ شُهَدَآءَ إِذۡ وَصَّىٰكُمُ ٱللَّهُ بِهَٰذَاۚ فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبࣰ ا لِّيُضِلَّ ٱلنَّاسَ بِغَيۡرِ عِلۡمٍۚ إِنَّ ٱللَّهَ لَا يَهۡدِي ٱلۡقَوۡمَ ٱلظَّٰلِمِينَ
ਇਸ ਤਰ੍ਹਾਂ ਦੋ ਊਠ ਦੀ ਜਾਤੀ ਵਿਚੋਂ ਹਨ, ਅਤੇ ਦੋ ਗਾਂ ਦੀ ਜਾਤੀ ਵਿਚੋਂ। ਪੁੱਛੋ ਕਿ ਅੱਲਾਹ ਨੇ ਦੋਵੈ ਨਰ ਹਰਾਮ ਕੀਤੇ ਹਨ ਜਾਂ ਦੋਵੇਂ ਮਾਦਾ। ਜਾਂ ਉਹ ਬੱਚੇ ਜਿਹੜੇ ਊਠਨੀ ਅਤੇ ਗਾਂ ਦੇ ਪੇਟ ਵਿਚ ਹਨ। ਕੀ ਤੁਸੀਂ ਉਸ ਸਮੇਂ ਹਾਜ਼ਰ ਸੀ, ਜਦੋਂ ਅੱਲਾਹ ਨੇ ਤੁਹਾਨੂੰ ਇਸ ਦਾ ਹੁਕਮ ਦਿੱਤਾ ਸੀ। ਫਿਰ ਉਸ ਤੋਂ ਵੱਧ ਜ਼ਾਲਿਮ ਕੌਣ ਹੈ ਜਿਹੜਾ ਅੱਲਾਹ ਉੱਪਰ ਝੂਠਾ ਦੋਸ਼ ਨੂੰ ਰਾਹ ਨਹੀਂ ਦਿਖਾਉਂਦਾ।
Ayah 144قُل لَّآ أَجِدُ فِي مَآ أُوحِيَ إِلَيَّ مُحَرَّمًا عَلَىٰ طَاعِمࣲ يَطۡعَمُهُۥٓ إِلَّآ أَن يَكُونَ مَيۡتَةً أَوۡ دَمࣰ ا مَّسۡفُوحًا أَوۡ لَحۡمَ خِنزِيرࣲ فَإِنَّهُۥ رِجۡسٌ أَوۡ فِسۡقًا أُهِلَّ لِغَيۡرِ ٱللَّهِ بِهِۦۚ فَمَنِ ٱضۡطُرَّ غَيۡرَ بَاغࣲ وَلَا عَادࣲ فَإِنَّ رَبَّكَ غَفُورࣱ رَّحِيمࣱ
ਆਖੋ, ਕੀ ਮੇਰੇ ਉੱਪਰ ਜਿਹੜੀ ਵਹੀ ਆਈ ਹੈ, ਉਸ ਵਿਚੋਂ ਮੈਂ ਕੋਈ ਅਜਿਹੀ ਵਸਤੂ ਨਹੀਂ ਪ੍ਰਾਪਤ ਕਰਦਾ ਜਿਹੜੀ ਕਿਸੇ ਖਾਣ ਵਾਲੇ ਲਈ ਹਰਾਮ ਕੀਤੀ ਹੋਵੇ। ਸਿਵਾਏ ਇਸ ਦੇ ਕਿ ਉਹ ਮੁਰਦਾਰ ਹੋਵੇ ਜਾਂ ਵਹਾਇਆ ਹੋਇਆ ਖੂਨ ਹੋਂਵੇ ਜਾਂ ਸੂਰ ਦਾ ਮਾਸ ਹੋਵੇ। ਕਿਉਂਕਿ ਉਹ ਅਪਵਿੱਤਰ ਹੈ, ਜਾਂ ਨਜਾਇਜ਼ ਰੂਪ ਨਾਲ ਜਿਬ੍ਹਾ ਕੀਤਾ ਉਹ ਜਾਨਵਰ ਹੋਵੇ ਜਿਸ ਨੂੰ (ਜਿਲ੍ਹਾ ਕਰਦੇ ਸਮੇਂ) ਅੱਲਾਹ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਪ੍ਤੂੰ ਜਿਹੜਾ ਬੰਦਾ ਭੁੱਖ ਤੋਂ ਮਜਬੂਰ ਹੋਵੇ ਪਰ ਨਾ ਉਹ ਅਵੱਗਿਆ ਕਰੇ ਨਾ ਉਹ ਹੱਦ ਟੱਪੇ ਤਾਂ ਤੁਹਾਡਾ ਰੱਬ ਖਿਮਾ ਕਰਨ ਵਾਲਾ ਦਿਆਲੂ ਹੈ।
Ayah 145وَعَلَى ٱلَّذِينَ هَادُواْ حَرَّمۡنَا كُلَّ ذِي ظُفُرࣲۖ وَمِنَ ٱلۡبَقَرِ وَٱلۡغَنَمِ حَرَّمۡنَا عَلَيۡهِمۡ شُحُومَهُمَآ إِلَّا مَا حَمَلَتۡ ظُهُورُهُمَآ أَوِ ٱلۡحَوَايَآ أَوۡ مَا ٱخۡتَلَطَ بِعَظۡمࣲۚ ذَٰلِكَ جَزَيۡنَٰهُم بِبَغۡيِهِمۡۖ وَإِنَّا لَصَٰدِقُونَ
ਅਤੇ ਯਹੂਦੀਆਂ ਲਈ ਅਸੀਂ ਸਾਰੇ ਨਹੂੰਆਂ ਵਾਲੇ ਜਾਨਵਰ ਹਰਾਮ ਕੀਤੇ ਸੀ। ਗਾਂ ਅਤੇ ਬੱਕਰੀ ਦੀ ਚਰਬੀ ਵੀ ਹਰਾਮ ਕੀਤੀ ਸੀ ਸਿਵਾਏ ਇਸ ਦੇ ਜਿਹੜੀ ਉਨ੍ਹਾਂ ਦੀ ਪਿੱਠ ਜਾਂ ਅੰਤੜੀਆਂ ਨਾਲ ਲੱਗੀ' ਹੋਵੇ ਜਾਂ ਕਿਸੇ ਹੱਡੀ ਵਿਚ ਮਿਲੀ ਹੋਵੇ। ਇਹ ਦੰਡ ਦਿੱਤਾ ਸੀ ਅਸੀਂ' ਉਨ੍ਹਾਂ ਨੂੰ ਉਨ੍ਹਾਂ ਦੇ ਵਿਧਰੋਹੀ ਹੋਣ ਤੇ ਅਤੇ ਯਕੀਨਨ ਅਸੀਂ ਸੱਚੇ ਹਾਂ।
Ayah 146فَإِن كَذَّبُوكَ فَقُل رَّبُّكُمۡ ذُو رَحۡمَةࣲ وَٰسِعَةࣲ وَلَا يُرَدُّ بَأۡسُهُۥ عَنِ ٱلۡقَوۡمِ ٱلۡمُجۡرِمِينَ
ਇਸ ਲਈ ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਕਹਿ ਦਿਉ ਕਿ ਤੁਹਾਡਾ ਰੱਬ ਵਿਆਪਕ ਅਤੇ ਬਹੁਤ ਰਹਿਮਤ ਵਾਲਾ ਹੈ ਅਤੇ ਪਾਪੀ ਲੋਕਾਂ ਨੂੰ ਉਨ੍ਹਾਂ ਦੀ ਸਜ਼ਾ ਮੁਆਫ਼ ਨਹੀਂ ਹੋ ਸਕਦੀ।
Ayah 147سَيَقُولُ ٱلَّذِينَ أَشۡرَكُواْ لَوۡ شَآءَ ٱللَّهُ مَآ أَشۡرَكۡنَا وَلَآ ءَابَآؤُنَا وَلَا حَرَّمۡنَا مِن شَيۡءࣲۚ كَذَٰلِكَ كَذَّبَ ٱلَّذِينَ مِن قَبۡلِهِمۡ حَتَّىٰ ذَاقُواْ بَأۡسَنَاۗ قُلۡ هَلۡ عِندَكُم مِّنۡ عِلۡمࣲ فَتُخۡرِجُوهُ لَنَآۖ إِن تَتَّبِعُونَ إِلَّا ٱلظَّنَّ وَإِنۡ أَنتُمۡ إِلَّا تَخۡرُصُونَ
ਜਿਨ੍ਹਾਂ ਨੇ ਸ਼ਿਰਕ ਕੀਤਾ (ਸ਼ਰੀਕ ਠਹਿਰਾਇਆ) ਉਹ ਕਹਿਣਗੇ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀਂ ਸ਼ਿਰਕ ਨਾ ਕਰਦੇ ਨਾ ਸਾਡੇ ਪਿਉ-ਦਾਦੇ ਸ਼ਿਰਕ ਕਰਦੇ ਅਤੇ ਨਾ ਅਸੀਂ ਕਿਸੇ ਵਸਤੂ ਨੂੰ ਹਰਾਮ ਕਰਦੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋਏ ਹਨ। ਇੱਥੋਂ ਤੱਕ ਕਿ ਫਿਰ ਉਨ੍ਹਾਂ ਨੇ ਸਾਡੀ ਸਜ਼ਾ ਪ੍ਰਾਪਤ ਕੀਤੀ। ਆਖੋ, ਕੀ ਤੁਹਾਡੇ ਪਾਸ ਕੋਈ ਗਿਆਨ ਹੈ, ਜਿਸ ਨੂੰ ਤੁਸੀਂ ਸਾਡੇ ਸਾਹਮਣੇ ਪੇਸ਼ ਕਰ ਸਕੋ, ਤੁਸੀਂ ਸਿਰਫ਼ ਇੱਕ ਕਲਪਨਾ ਦਾ ਪਾਲਣ ਕਰ ਰਹੇ ਹੋ, ਅਤੇ ਸਿਰਫ਼ ਅੰਦਾਜ਼ਿਆਂ ਤੋਂ ਕੰਮ ਲੈਂਦੇ ਹੋ।
Ayah 148قُلۡ فَلِلَّهِ ٱلۡحُجَّةُ ٱلۡبَٰلِغَةُۖ فَلَوۡ شَآءَ لَهَدَىٰكُمۡ أَجۡمَعِينَ
ਆਖੋ, ਕੀ ਸਾਰੇ ਫੈਸਲਾਮਈ ਤਰਕ ਤਾਂ ਅੱਲਾਹ ਦੇ ਹਨ, ਜੇ ਅੱਲਾਹ ਚਾਹੁੰਦਾ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਦਿਖਾ ਚਿੰਦਾ।
Ayah 149قُلۡ هَلُمَّ شُهَدَآءَكُمُ ٱلَّذِينَ يَشۡهَدُونَ أَنَّ ٱللَّهَ حَرَّمَ هَٰذَاۖ فَإِن شَهِدُواْ فَلَا تَشۡهَدۡ مَعَهُمۡۚ وَلَا تَتَّبِعۡ أَهۡوَآءَ ٱلَّذِينَ كَذَّبُواْ بِـَٔايَٰتِنَا وَٱلَّذِينَ لَا يُؤۡمِنُونَ بِٱلۡأٓخِرَةِ وَهُم بِرَبِّهِمۡ يَعۡدِلُونَ
ਆਖੋ, ਕਿ ਆਪਣੇ ਗਵਾਹਾਂ ਨੂੰ ਲਿਆਓ। ਜਿਹੜੇ ਗਵਾਹੀ ਦੇਣ ਕਿ ਅੱਲਾਹ ਨੇ ਇਨ੍ਹਾਂ ਵਸਤੂਆਂ ਨੂੰ ਹਰਾਮ ਪ੍ਰਵਾਨ ਕੀਤਾ ਹੈ ਜੇਕਰ ਉਹ ਝੂਠੀ ਗਵਾਹੀ ਦੇਣ ਤਾਂ ਤੁਸੀਂ ਉਨ੍ਹਾਂ ਨਾਲ ਗਵਾਹੀ ਨਾ ਦੇਣਾ, ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਇਛਾਵਾਂ ਦਾ ਪਾਲਣ ਨਾ ਕਰੋ ਜਿਨ੍ਹਾਂ ਨੇ ਸਾਡੀਆਂ ਆਇਾਂ ਨੂੰ ਝੂਠਾ ਮੰਨਿਆਂ। ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਅਤੇ ਹੋਰਾਂ ਨੂੰ ਅੱਲਾਹ ਦੇ ਬਰਾਬਰ ਪ੍ਰਵਾਨ ਕਰਦੇ ਹਨ।
Ayah 150۞قُلۡ تَعَالَوۡاْ أَتۡلُ مَا حَرَّمَ رَبُّكُمۡ عَلَيۡكُمۡۖ أَلَّا تُشۡرِكُواْ بِهِۦ شَيۡـࣰٔ اۖ وَبِٱلۡوَٰلِدَيۡنِ إِحۡسَٰنࣰ اۖ وَلَا تَقۡتُلُوٓاْ أَوۡلَٰدَكُم مِّنۡ إِمۡلَٰقࣲ نَّحۡنُ نَرۡزُقُكُمۡ وَإِيَّاهُمۡۖ وَلَا تَقۡرَبُواْ ٱلۡفَوَٰحِشَ مَا ظَهَرَ مِنۡهَا وَمَا بَطَنَۖ وَلَا تَقۡتُلُواْ ٱلنَّفۡسَ ٱلَّتِي حَرَّمَ ٱللَّهُ إِلَّا بِٱلۡحَقِّۚ ذَٰلِكُمۡ وَصَّىٰكُم بِهِۦ لَعَلَّكُمۡ تَعۡقِلُونَ
ਆਖੋ, ਆਉ ਮੈਂ' ਸੁਣਾਵਾਂ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਤੁਸੀਂ ਅੱਲਾਹ ਦੇ ਨਾਲ ਕਿਸੇ ਵਸਤੂ ਦੀ ਤੁਲਨਾ ਨਾ ਕਰੋ ਅਤੇ ਮਾਤਾ-ਪਿਤਾ ਦੇ ਨਾਲ ਚੰਗਾ ਵਰਤਾਉ ਕਰੋ ਅਤੇ ਆਪਣੀ ਔਲਾਦ ਨੂੰ ਗਰੀਬੀ ਦੇ ਡਰੋਂ ਨਾ ਮਾਰੋਂ। ਅਸੀਂ' ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ। ਅਤੇ ਅਸ਼ਲੀਲ ਕੰਮਾਂ ਦੇ ਨੇੜੇ ਨਾ ਜਾਓ, ਚਾਹੇ ਉਹ ਲੁਕੇ ਹੋਣ ਜਾਂ ਜ਼ਾਹਿਰ। ਜਿਸ ਜਾਨਵਰ ਨੂੰ ਅੱਲਾਹ ਨੇ ਹਰਾਮ ਕਿਹਾ ਹੈ ਉਸ ਦੀ ਹੱਤਿਆ ਨਾ ਕਰੋ, ਪਰੰਤੂ ਜਾਇਜ਼ ਤੌਰ ਤੋ (ਜਿਸ ਦਾ ਹੁਕਮ ਸ਼ਰੀਅਤ ਨੇ ਦਿੱਤਾ ਹੋਵੇ)। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਕੀਤਾ ਹੈ ਤਾਂ ਕਿ ਤੁਸੀਂ ਅਕਲਮੰਦੀ ਤੋਂ ਕੰਮ ਲਵੋ।
Ayah 151وَلَا تَقۡرَبُواْ مَالَ ٱلۡيَتِيمِ إِلَّا بِٱلَّتِي هِيَ أَحۡسَنُ حَتَّىٰ يَبۡلُغَ أَشُدَّهُۥۚ وَأَوۡفُواْ ٱلۡكَيۡلَ وَٱلۡمِيزَانَ بِٱلۡقِسۡطِۖ لَا نُكَلِّفُ نَفۡسًا إِلَّا وُسۡعَهَاۖ وَإِذَا قُلۡتُمۡ فَٱعۡدِلُواْ وَلَوۡ كَانَ ذَا قُرۡبَىٰۖ وَبِعَهۡدِ ٱللَّهِ أَوۡفُواْۚ ذَٰلِكُمۡ وَصَّىٰكُم بِهِۦ لَعَلَّكُمۡ تَذَكَّرُونَ
ਅਤੇ ਅਨਾਥਾਂ ਦੀ ਜਾਇਦਾਦ ਦੇ ਕੋਲ ਨਾ ਜਾਓ। ਪਰ ਅਜਿਹੇ ਤਰੀਕੇ ਨਾਲ ਜਿਹੜਾ ਬਹੁਤ ਵਧੀਆ ਹੋਵੇ, ਇੱਥੋਂ ਤੱਕ ਕਿ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚ ਜਾਵੇ। ਅਤੇ ਨਾਪ-ਤੋਲ ਵਿਚ ਵੀ ਪੂਰਾ ਇਨਸਾਫ਼ ਕਰੋ। ਅਸੀਂ ਕਿਸੇ ਉੱਪਰ ਉਨ੍ਹਾਂ ਹੀ ਭਾਰ ਪਾਉਂਦੇ ਹਾਂ ਜਿਨ੍ਹਾਂ ਉਸ ਵਿਚ (ਚੁੱਕਣ ਦੀ) ਸਮਰੱਥਾ ਹੋਵੇ। ਅਤੇ ਜਦੋਂ ਗੱਲ ਕਰੋ ਤਾਂ ਇਨਸਾਫ਼ ਦੀ ਗੱਲ ਕਰੋ ਚਾਹੇ ਮਾਮਲਾ ਆਪਣੇ ਰਿਸ਼ਤੇਦਾਰਾਂ ਦਾ ਹੀ' ਕਿਉਂ ਨਾ ਹੋਵੇ। ਅਤੇ ਅੱਲਾਹ ਦੇ ਪ੍ਰਣ ਨੂੰ ਪੂਰਾ ਕਰੋ। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ, ਤਾਂ ਕਿ ਤੂਸੀਂ ਧਿਆਨ ਰੱਖੋ।
Ayah 152وَأَنَّ هَٰذَا صِرَٰطِي مُسۡتَقِيمࣰ ا فَٱتَّبِعُوهُۖ وَلَا تَتَّبِعُواْ ٱلسُّبُلَ فَتَفَرَّقَ بِكُمۡ عَن سَبِيلِهِۦۚ ذَٰلِكُمۡ وَصَّىٰكُم بِهِۦ لَعَلَّكُمۡ تَتَّقُونَ
ਅਤੇ ਅੱਲਾਹ ਨੇ ਰੁਕਮ ਦਿੱਤਾ ਹੈ ਕਿ ਇਹ ਮੇਰਾ ਸਿੱਧਾ ਰਾਹ ਹੈ। ਇਸ ਲਈ ਇਸ ਉੱਪਰ ਚੱਲੋ ਤੇ ਦੂਜਿਆਂ ਦੇ ਰਾਹ ਉੱਪਰ ਨਾ ਚੱਲੋ, ਨਹੀਂ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਵਿਚੋਂ ਭਟਕਾ ਦੇਣਗੇ। ਤੁਸੀਂ ਬਚਦੇ ਰਹੋ, ਇਹ ਅੱਲਾਹ ਦਾ ਤੁਹਾਨੂੰ ਹੁਕਮ ਹੈ।
Ayah 153ثُمَّ ءَاتَيۡنَا مُوسَى ٱلۡكِتَٰبَ تَمَامًا عَلَى ٱلَّذِيٓ أَحۡسَنَ وَتَفۡصِيلࣰ ا لِّكُلِّ شَيۡءࣲ وَهُدࣰ ى وَرَحۡمَةࣰ لَّعَلَّهُم بِلِقَآءِ رَبِّهِمۡ يُؤۡمِنُونَ
ਫਿਰ ਅਸੀਂ' ਮੂਸਾ ਨੂੰ ਚੰਗੇ ਕੰਮ ਕਰਨ ਵਾਲਿਆਂ ਲਈ ਆਪਣਾ ਉਪਕਾਰ ਪੂਰਾ ਕਰਨ ਵਾਸਤੇ ਕਿਤਾਬ ਦਿੱਤੀ। ਹਰ ਗੱਲ ਦੀ ਵਿਆਖਿਆ, ਮਾਰਗ ਦਰਸ਼ਨ ਅਤੇ ਕਿਰਪਾ ਬਖਸ਼ੀ ਤਾਂ ਕਿ ਉਹ ਆਪਣੇ ਰੱਬ ਨਾਲ ਮਿਲਣ ਉੱਪਰ ਭਰੋਸਾ ਕਰਨ।
Ayah 154وَهَٰذَا كِتَٰبٌ أَنزَلۡنَٰهُ مُبَارَكࣱ فَٱتَّبِعُوهُ وَٱتَّقُواْ لَعَلَّكُمۡ تُرۡحَمُونَ
ਅਤੇ ਇਸ ਤਰ੍ਹਾਂ ਅਸੀਂ ਇਹ ਇਕ ਬਰਕਤ ਵਾਲੀ ਕਿਤਾਬ ਉਤਾਰੀ ਹੈ। ਇਸ ਲਈ ਇਸ ਉੱਪਰ ਚੱਲੋ, ਅੱਲਾਹ ਤੋਂ ਡਰੋ ਤਾਂ ਕਿ ਤੁਹਾਡੇ ਉੱਪਰ ਬਖਸ਼ਿਸ਼ ਕੀਤੀ ਜਾਵੇ।
Ayah 155أَن تَقُولُوٓاْ إِنَّمَآ أُنزِلَ ٱلۡكِتَٰبُ عَلَىٰ طَآئِفَتَيۡنِ مِن قَبۡلِنَا وَإِن كُنَّا عَن دِرَاسَتِهِمۡ لَغَٰفِلِينَ
ਇਸ ਲਈ ਕਿ ਤੁਸੀਂ ਇਹ ਨਾ ਕਹਿਣ ਲੱਗੋ ਕਿ ਕਿਤਾਬ ਤਾਂ ਸਾਡੇ ਤੋਂ ਪਹਿਲਾਂ ਦੋ ਸਮੂਹਾਂ ਨੂੰ ਵੀ ਦਿੱਤੀ ਗਈ ਸੀ ਅਤੇ ਅਸੀਂ ਉਸ ਦੇ ਪੜ੍ਹਣ ਪੜ੍ਹਾਉਣ ਤੋਂ ਅਨਜਾਣ ਸੀ।
Ayah 156أَوۡ تَقُولُواْ لَوۡ أَنَّآ أُنزِلَ عَلَيۡنَا ٱلۡكِتَٰبُ لَكُنَّآ أَهۡدَىٰ مِنۡهُمۡۚ فَقَدۡ جَآءَكُم بَيِّنَةࣱ مِّن رَّبِّكُمۡ وَهُدࣰ ى وَرَحۡمَةࣱۚ فَمَنۡ أَظۡلَمُ مِمَّن كَذَّبَ بِـَٔايَٰتِ ٱللَّهِ وَصَدَفَ عَنۡهَاۗ سَنَجۡزِي ٱلَّذِينَ يَصۡدِفُونَ عَنۡ ءَايَٰتِنَا سُوٓءَ ٱلۡعَذَابِ بِمَا كَانُواْ يَصۡدِفُونَ
ਜਾਂ ਕਹੋ ਕਿ ਜੇਕਰ ਸਾਡੇ ਉੱਪਰ ਕਿਤਾਬ ਉਤਾਰੀ ਜਾਂਦੀ ਤਾਂ ਅਸੀਂ ਉਸ ਵਿਚੋਂ ਚੰਗੇ ਰਾਹ ਉੱਪਰ ਚੱਲਨ ਵਾਲੇ ਬਣਦੇ। ਇਸ ਲਈ ਤੁਹਾਡੇ ਰੱਬ ਵੱਲੋਂ ਇਕ ਰੋਸ਼ਨ ਦਲੀਲ, ਰਹਿਮ ਅਤੇ ਮਾਰਗ ਦਰਸ਼ਨ ਆ ਚੁੱਕਿਆ ਹੈ। ਤਾਂ ਉਸ ਤੋਂ ਵੱਧ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਏ ਅਤੇ ਉਨ੍ਹਾਂ ਤੋਂ ਮੂੰਹ ਮੋੜੇ। ਜਿਹੜੇ ਲੋਕ ਸਾਡੀਆਂ ਆਇਤਾਂ ਤੋਂ ਬੇਮੁੱਖ ਹੁੰਦੇ ਹਨ ਉਨ੍ਹਾਂ ਨੂ ਉਨ੍ਹਾਂ ਦੀ ਇਸ ਬੇਮੁੱਖਤਾ ਦੇ ਕਾਰਨ ਬਹੁਤ ਬੁਰੀ ਸਜ਼ਾ ਦੇਵਾਂਗੇ।
Ayah 157هَلۡ يَنظُرُونَ إِلَّآ أَن تَأۡتِيَهُمُ ٱلۡمَلَٰٓئِكَةُ أَوۡ يَأۡتِيَ رَبُّكَ أَوۡ يَأۡتِيَ بَعۡضُ ءَايَٰتِ رَبِّكَۗ يَوۡمَ يَأۡتِي بَعۡضُ ءَايَٰتِ رَبِّكَ لَا يَنفَعُ نَفۡسًا إِيمَٰنُهَا لَمۡ تَكُنۡ ءَامَنَتۡ مِن قَبۡلُ أَوۡ كَسَبَتۡ فِيٓ إِيمَٰنِهَا خَيۡرࣰ اۗ قُلِ ٱنتَظِرُوٓاْ إِنَّا مُنتَظِرُونَ
ਇਹ ਲੋਕ ਕੀ ਇਸ ਦੀ ਉਡੀਕ ਵਿਚ ਹਨ, ਕਿ ਇਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਪ੍ਰਗਟ ਹੋਵੇ। ਜਿਸ ਦਿਨ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਬੰਦੇ ਨੂੰ ਉਸ ਦਾ ਵਿਸ਼ਵਾਸ ਲਾਭ ਨਹੀਂ' ਦੇਵੇਗਾ। ਜਿਹੜਾ ਪਹਿਲਾਂ ਵਿਸ਼ਵਾਸ਼ ਨਾ ਕਰ ਚੁੱਕਿਆ ਹੋਵੇ ਜਾਂ ਆਪਣੇ ਵਿਸ਼ਵਾਸ਼ ਵਿਚ ਕੂਝ ਨੇਕੀ ਨਾ ਕੀਤੀ ਹੋਵੇ। ਆਖੋ, ਤੁਸੀ' ਵੀ ਉਡੀਕ ਕਰੋ, ਅਸੀਂ ਵੀ ਉਡੀਕ ਕਰ ਰਹੇ ਹਾਂ।
Ayah 158إِنَّ ٱلَّذِينَ فَرَّقُواْ دِينَهُمۡ وَكَانُواْ شِيَعࣰ ا لَّسۡتَ مِنۡهُمۡ فِي شَيۡءٍۚ إِنَّمَآ أَمۡرُهُمۡ إِلَى ٱللَّهِ ثُمَّ يُنَبِّئُهُم بِمَا كَانُواْ يَفۡعَلُونَ
ਦਰਅਸਲ, ਜਿਨ੍ਹਾਂ ਨੇ ਆਪਣੇ ਧਰਮ ਨੂੰ ਵੰਡਿਆ ਹੋਇਆ ਹੈ ਅਤੇ ਸੰਪਰਦਾਵਾਂ ਹੋ ਗਈਆਂ ਹਨ - ਤੁਸੀਂ, [ਹੇ ਮੁਹੰਮਦ], ਉਨ੍ਹਾਂ ਨਾਲ ਕਿਸੇ ਵੀ ਚੀਜ਼ ਨਾਲ ਜੁੜੇ ਨਹੀਂ ਹੋ। ਉਨ੍ਹਾਂ ਦਾ ਕੰਮ ਅੱਲ੍ਹਾ ਦੇ ਲਈ ਸਿਰਫ [ਬਚਿਆ] ਹੈ; ਫਿਰ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਬਾਰੇ ਦੱਸ ਦੇਵੇਗਾ ਕਰੋ
Ayah 159مَن جَآءَ بِٱلۡحَسَنَةِ فَلَهُۥ عَشۡرُ أَمۡثَالِهَاۖ وَمَن جَآءَ بِٱلسَّيِّئَةِ فَلَا يُجۡزَىٰٓ إِلَّا مِثۡلَهَا وَهُمۡ لَا يُظۡلَمُونَ
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਤਾਂ ਉਸ ਲਈ' ਉਸ ਨੇਕੀ ਦਾ ਦਸ ਗੁਣਾਂ (ਫਲ) ਹੈ। ਅਤੇ ਜਿਹੜਾ ਵਿਅਕਤੀ ਬੁਰਾਈ ਲੈ ਕੇ ਆਵੇਗਾ ਤਾਂ ਉਸ ਨੂੰ ਉਸ ਦੇ ਬਰਾਬਰ ਬੂਰਾ ਫ਼ਲ ਮਿਲੇਗਾ, ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਜਾਵੇਗਾ।
Ayah 160قُلۡ إِنَّنِي هَدَىٰنِي رَبِّيٓ إِلَىٰ صِرَٰطࣲ مُّسۡتَقِيمࣲ دِينࣰ ا قِيَمࣰ ا مِّلَّةَ إِبۡرَٰهِيمَ حَنِيفࣰ اۚ وَمَا كَانَ مِنَ ٱلۡمُشۡرِكِينَ
ਆਖੋ, ਕਿ ਸੈਨੂੰ ਮੇਰੇ ਰੱਬ ਨੇ ਸਿੱਧਾ ਰਸਤਾ ਦੱਸ ਦਿੱਤਾ ਹੈ, ਸਹੀ ਧਰਮ ਇਬਰਾਹੀਮ ਦੇ ਪੰਥ (ਸੰਪਰਦਾ) ਦਾ ਹੈ। ਜਿਹੜੇ ਇੱਕ ਅੱਲਾਹ ਵਲੋਂ ਸਨ, ਸ਼ਿਰਕ ਕਰਨ ਵਾਲਿਆਂ ਵਿਚੋਂ ਨਹੀਂ ਸਨ।
Ayah 161قُلۡ إِنَّ صَلَاتِي وَنُسُكِي وَمَحۡيَايَ وَمَمَاتِي لِلَّهِ رَبِّ ٱلۡعَٰلَمِينَ
ਆਖੋ, ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜਿਉਣਾ, ਮੇਰਾ ਮਰਨਾ ਸਿਰਫ਼ ਅੱਲਾਹ ਲਈ ਹੈ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ।
Ayah 162لَا شَرِيكَ لَهُۥۖ وَبِذَٰلِكَ أُمِرۡتُ وَأَنَا۠ أَوَّلُ ٱلۡمُسۡلِمِينَ
ਕੋਈ ਉਸ ਦਾ ਸ਼ਰੀਕ ਨਹੀਂ ਅਤੇ ਮੈਨੂੰ ਇਸ ਦਾ ਹੀ ਹੁਕਮ ਮਿਲਿਆ ਹੈ ਅਤੇ ਮੈਂ ਸਭ ਤੋਂ ਪਹਿਲਾ ਆਗਿਆਕਾਰੀ ਹਾਂ।
Ayah 163قُلۡ أَغَيۡرَ ٱللَّهِ أَبۡغِي رَبࣰّ ا وَهُوَ رَبُّ كُلِّ شَيۡءࣲۚ وَلَا تَكۡسِبُ كُلُّ نَفۡسٍ إِلَّا عَلَيۡهَاۚ وَلَا تَزِرُ وَازِرَةࣱ وِزۡرَ أُخۡرَىٰۚ ثُمَّ إِلَىٰ رَبِّكُم مَّرۡجِعُكُمۡ فَيُنَبِّئُكُم بِمَا كُنتُمۡ فِيهِ تَخۡتَلِفُونَ
ਆਖੋ, ਕੀ ਮੈਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਰੱਬ ਦੀ ਤਲਾਸ਼ ਕਰਾਂ?ਜਦੋਂ ਕਿ ਉਹੀ ਸਭ ਦਾ ਰੱਬ ਹੈ। ਜਿਹੜਾ ਬੰਦਾ ਵੀ ਕੋਈ ਕਮਾਈ ਕਰਦਾ ਹੈ ਉਹ ਉਸੇ ਤੇ ਹੀ ਰਹਿੰਦਾ ਹੈ। ਕੋਈ ਹੋਰ ਬੋਝ ਜ਼ੁੱਕਣ ਵਾਲਾ ਕਿਸੇ ਦੂਸਰੇ ਦਾ ਬੋਝ ਨਹੀਂ' ਜ਼ੁੱਕੇਗਾ। ਫਿਰ ਤੁਹਾਡੇ ਰੱਬ ਵੱਲ ਹੀ ਤੁਹਾਡੀ ਵਾਪਸੀ ਹੈ। ਇਸ ਲਈ ਉਹ ਤੁਹਾਨੂੰ ਦੱਸ ਦੇਵੇਗਾ ਉਸ ਵਸਤੂ ਬਾਰੇ ਜਿਸ ਲਈ ਤੁਸੀਂ ਮੱਤਭੇਦ ਕਰਦੇ ਸੀ।
Ayah 164وَهُوَ ٱلَّذِي جَعَلَكُمۡ خَلَٰٓئِفَ ٱلۡأَرۡضِ وَرَفَعَ بَعۡضَكُمۡ فَوۡقَ بَعۡضࣲ دَرَجَٰتࣲ لِّيَبۡلُوَكُمۡ فِي مَآ ءَاتَىٰكُمۡۗ إِنَّ رَبَّكَ سَرِيعُ ٱلۡعِقَابِ وَإِنَّهُۥ لَغَفُورࣱ رَّحِيمُۢ
ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਉੱਪਰ ਇੱਕ ਦੂਸਰੇ ਦਾ ਵਾਰਿਸ ਬਣਾਇਆ ਅਤੇ ਤੁਹਾਡੇ ਵਿਚੋਂ ਇੱਕ ਦੀ ਇੱਜ਼ਤ ਦੂਸਰੇ ਦੀ ਤੁਲਨਾ ਵਿਚ ਉੱਚੀ ਕੀਤੀ। ਤਾਂ ਕਿ ਉਸ ਨੇ ਜੋਂ ਤੁਹਾਨੂੰ ਬਖਸ਼ਿਆ ਹੈ ਉਸ ਨਾਲ ਤੁਹਾਡਾ ਇਮਤਿਹਾਨ ਲਵੇ। ਤੁਹਾਡਾ ਰੱਬ ਜਲਦੀ ਸਜ਼ਾ ਦੇਣ ਵਾਲਾ ਹੈ ਅਤੇ ਬੇਸ਼ੱਕ ਉਹ ਖਿਮਾ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।
Ayah 165