Surah Ad-Dhuhaa — The Morning Hours

Surah Ad-Dhuhaa (The Morning Hours) is chapter 93 of the Quran, with 11 verses. This page presents the Arabic text with a Punjabi translation, verse by verse.

وَٱلضُّحَىٰ

ਸਹੁੰ ਹੈ, ਪ੍ਰਕਾਸ਼ਮਈ ਦਿਨ ਦੀ।

Ayah 1

وَٱلَّيۡلِ إِذَا سَجَىٰ

ਅਤੇ ਰਾਤ ਦੀ ਜਦੋਂ ਉਹ (ਦਿਨ ਤੇ) ਛਾ ਜਾਵੇ।

Ayah 2

مَا وَدَّعَكَ رَبُّكَ وَمَا قَلَىٰ

ਤੁਹਾਡੇ ਰੱਬ ਨੇ ਤੁਹਾਨੂੰ ਨਹੀਂ ਛੱਡਿਆ ਅਤੇ ਨਾ ਉਹ ਤੁਹਾਡੇ ਤੋਂ ਬੇਮੁੱਖ ਹੋਇਆ ਹੈ।

Ayah 3

وَلَلۡأٓخِرَةُ خَيۡرࣱ لَّكَ مِنَ ٱلۡأُولَىٰ

ਅਤੇ ਨਿਸਚਿਤ ਰੂਪ ਨਾਲ ਪ੍ਰਲੋਕ ਤੁਹਾਡੇ ਲਈ ਸੰਸਾਰ ਤੋਂ ਬਿਹਤਰ ਹੈ।

Ayah 4

وَلَسَوۡفَ يُعۡطِيكَ رَبُّكَ فَتَرۡضَىٰٓ

ਅਤੇ ਜਲਦੀ ਹੀ ਅੱਲਾਹ ਤੁਹਾਨੂੰ ਦੇਵੇਗਾ। ਫਿਰ ਤੂੰ ਸਤੂੰਸ਼ਟ ਹੋ ਜਾਵੇਗਾ।

Ayah 5

أَلَمۡ يَجِدۡكَ يَتِيمࣰ ا فَـَٔاوَىٰ

ਕੀ ਅੱਲਾਹ ਨੇ ਤੁਹਾਨੂੰ ਅਨਾਥ ਨਹੀਂ ਦੇਖਿਆ, ਫਿਰ ਉਸ ਨੇ ਤੁਹਾਨੂੰ ਟਿਕਾਣਾ ਦਿੱਤਾ।

Ayah 6

وَوَجَدَكَ ضَآلࣰّ ا فَهَدَىٰ

ਅਤੇ ਤੁਹਾਨੂੰ ਲੱਭਣ ਵਾਲਾ ਦੇਖਿਆ, ਤਾਂ ਉਸ ਨੇ ਤੁਹਾਨੂੰ ਰਾਹ ਦਿਖਾਇਆ।

Ayah 7

وَوَجَدَكَ عَآئِلࣰ ا فَأَغۡنَىٰ

ਅਤੇ ਤੁਹਾਨੂੰ ਧਨ ਹੀਨ ਦੇਖਿਆ, ਤਾਂ ਤੁਹਾਨੂੰ (ਧਨ ਦੌਲਤ ਨਾਲ) ਸੰਪੰਨ ਕਰ ਦਿੱਤਾ।

Ayah 8

فَأَمَّا ٱلۡيَتِيمَ فَلَا تَقۡهَرۡ

ਤਾਂ ਤੁਸੀਂ ਅਨਾਥਾਂ ਤੇ ਸਖ਼ਤੀ ਨਾ ਕਰੋ।

Ayah 9

وَأَمَّا ٱلسَّآئِلَ فَلَا تَنۡهَرۡ

ਅਤੇ ਤੁਸੀਂ ਭਿਖਾਰੀਆਂ ਨੂੰ ਨਾ ਝਿੜਕੌ।

Ayah 10

وَأَمَّا بِنِعۡمَةِ رَبِّكَ فَحَدِّثۡ

ਅਤੇ ਤੁਸੀਂ ਆਪਣੇ ਰੱਬ ਦੇ ਉਪਕਾਰਾਂ ਦੀ ਉਸਤਤ ਕਰੋਂ।

Ayah 11